ਮੁੱਖ ਮੰਤਰੀ ਦੀ ਸਿਹਤ ਵਿਗੜਨ ਨੂੰ ਲੈਕੇ ਨਵਾਂ ਵਿਵਾਦ ਖੜ੍ਹਾ, ਸੰਤ ਸੀਚੇਵਾਲ ਨੇ ਇਸ ਮਾਮਲੇ ਤੇ ਦਿੱਤਾ ਅਪਣਾ ਸਪੱਸ਼ਟੀਕਰਨ
ਫਤਹਿਗੜ੍ਹ ਸਾਹਿਬ(NIN NEWS ਮਲਕੀਤ ਸਿੰਘ ਭਾਮੀਆਂ) ਏਜੰਸੀ ਸੁਲਤਾਨਪੁਰ ਲੋਧੀ, ਸੁਲਤਾਨਪੁਰ ਲੋਧੀ ਦੀ ਰੂਹਾਨੀ ਨਦੀ ਕਾਲੀ ਬੇਈ ਤੋਂ ਸਿੱਧਾ ਪੀਤਾ ਪਾਣੀ ਦੇ ਦੋ ਦਿਨਾਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੇਟ ਵਿੱਚ ਦਰਦ ਹੋਣ ਕਾਰਨ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਇਸ ਮਾਮਲੇ ਤੇ ਸੰਤ ਸੀਚੇਵਾਲ ਨੇ ਕਿਹਾ, “ਮੈਂ ਮੁੱਖ ਮੰਤਰੀ ਤੋਂ ਪਹਿਲਾਂ ਪਾਣੀ ਪੀਤਾ ਸੀ। ਮੈਂ ਉਨ੍ਹਾਂ ਨੂੰ ਪਾਣੀ ਪੀਣ ਲਈ ਨਹੀਂ ਕਿਹਾ ਸੀ। ਉਨ੍ਹਾਂ ਦਾ ਪਹਿਲਾ ਹੀ ਪੇਟ ਖਰਾਬ ਸੀ। ਇਸ ਸਥਿਤੀ ਬਾਰੇ ਸਫਾਈ ਦਿੰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪਾਣੀ ਸਾਫ ਹੈ। ਉਨ੍ਹਾਂ ਨੇ ਪਹਿਲਾਂ ਪਾਣੀ ਪੀਤਾ ਸੀ। ਪਾਣੀ ਦਾ ਟੀਡੀਐਸ ਵੀ ਚੈਕ ਕੀਤਾ ਗਿਆ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਇਸਦਾ ਪਾਣੀ ਪੀਤਾ ਸੀ। 17 ਜੁਲਾਈ ਨੂੰ ਪਵਿੱਤਰ ਕਾਲੀ ਬੇਈ ਦੀ ਸਫਾਈ ਦੀ 22ਵੀ ਵਰ੍ਹੇਗੰਢ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਲਤਾਨਪੁਰ ਲੋਧੀ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਨਦੀ ਦਾ ਪਾਣੀ ਪੀਤਾ। ਇਸ ਮੌਕੇ ਤੇ ਮੁੱਖ ਮੰਤਰੀ ਮਾਨ ਤੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੀ ਮੌਜੂਦ ਸਨ। ਸੰਤ ਸੀਚੇਵਾਲ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਦੇ ਮੈਂਬਰ ਵੀ ਹਨ।