ਅੱਜ ਪਾਸਟਰ ਐਕਸ਼ਨ ਕਮੇਟੀ ਦੀ ਮੀਟਿੰਗ ਜਲੰਧਰ ਵਿੱਚ ਖੁਸਰੋਪੁਰ ਚਰਚ ਵਿਖੇ ਹੋਈ।
ਜਲੰਧਰ(NIN NEWS): ਅੱਜ ਪਾਸਟਰ ਐਕਸ਼ਨ ਕਮੇਟੀ ਦੀ ਮੀਟਿੰਗ ਚੇਅਰਮੈਨ ਪਾਸਟਰ ਹਰਜੋਤ ਸੇਠੀ ਅਤੇ ਬਰਦਰ ਜੈ ਅਨ ਬਾਜਵਾ ਦੀ ਅਗਵਾਈ ਵਿੱਚ ਖੁਸਰੋਪੁਰ ਚਰਚ ਵਿਖੇ ਹੋਈ.ਇਸ ਮੀਟਿੰਗ ਵਿੱਚ ਸਤਿਕਾਰ ਬਿਸ਼ਪ ਸਹਿਬਾਨ ਅਤੇ ਪਾਸਟਰ ਸਹਿਬਾਨਾਂ ਵਲੋ ਹਿੱਸਾ ਲਿਆ ਗਿਆ
ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਚੇਅਰਮੈਨ ਪਾਸਟਰ ਹਰਜੋਤ ਸੇਠੀ ਨੇ ਕਿਹਾ ਕਿ ਜੌ ਸਮੱਸਿਆ ਸਾਡੇ ਭਾਈਚਾਰੇ ਨੂੰ ਆ ਰਹੀਆ ਹਨ ਅਸੀਂ ਉਸਨੂੰ ਸਰਕਾਰ ਤੱਕ ਪਹੁੰਚਾਵਾਂਗਾ ਅਤੇ ਸਰਕਾਰ ਨੇ ਮਸੀਹ ਭਾਈਚਾਰੇ ਨੂੰ ਅਣਦੇਖਾ ਕੀਤਾ ਅਤੇ ਅਸੀ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਜਾਵੇਗਾ ਤੇ ਹਮੇਸ਼ਾ ਸਾਡੇ ਸਮਾਜ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਜੌ ਅਸੀ ਬਰਦਾਸ਼ ਨਹੀਂ ਕਰਾਗੇ.ਇਸ ਮੌਕੇ ਬਰਦਰ ਜੈ ਅਨ ਬਾਜਵਾ ਅਤੇ ਆਏ ਹੋਏ ਬਿਸ਼ਪ ਸਹਿਬਾਨਾਂ ਵਲੋ ਸਾਰੇ ਲੋਕਾ ਲਈ ਦੁਆ ਕੀਤੀ ਗਈ ਅਤੇ ਆਪਣੇ ਵਿਚਾਰ ਸਾਰੀਆ ਸਾਮ੍ਹਣੇ ਰੱਖਿਆ ਗਈਆ.
ਇਸ ਮੌਕੇ ਬਿਸ਼ਪ ਰੋਬਰਟ ਡੈਨੀਅਲ,ਬਿਸ਼ਪ ਸਟੀਫਨ,ਬਿਸ਼ਪ ਰਾਜ ਗਾਂਦਰੀ,ਬਿਸ਼ਪ ਅਲਫਰੈਡ,ਪਾਸਟਰ ਵਾਰਿਸ,ਪਾਸਟਰ ਸ਼ੋਭਾ,ਪਾਸਟਰ ਆਨੰਦ,ਪਾਸਟਰ ਡੈਨੀਅਲ,ਇਸ ਮੌਕੇ ਤੇ ਜਲੰਧਰ ਵੈਸਟ ਹਲਕੇ ਤੋਂ ਵਿੱਕੀ ਜੀ ਖ਼ਾਸ ਤੌਰ ਤੇ ਮਜ਼ੂਦ ਸਨ