अंतरराष्ट्रीयई-पेपरराष्ट्रीय
ਸਾਂਝਾ ਮੀਡੀਆ ਮੰਚ ਵੱਲੋਂ ਮੁੱਖ ਮੰਤਰੀ ਤੋਂ ਮਿਲਣ ਦਾ ਮੰਗਿਆ ਸਮਾਂ ਜਲੰਧਰ

ਜਲੰਧਰ (NIN NEWS): ਪੰਜਾਬ ਪ੍ਰੈੱਸ ਕਲੱਬ , ਜਲੰਧਰ ਦੇ ਪਿਛਲੇ ਕਾਫੀ ਸਮੇਂ ਤੋਂ ਲਟਕੇਦ ਮਾਮਲੇ ਨੂੰ ਲੈਕੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਪੱਤਰ ਲਿਖ ਕੇ ਸਾਂਝਾ ਮੀਡੀਆ ਮੰਚ ਦੇ ਪੱਤਰਕਾਰਾਂ ਨੇ ਪੰਜਾਬ ਦੇ ਮੁੱਖ – ਮੰਤਰੀ ਨੂੰ ਮਿਤੀ 29-08-2022 ਨੂੰ ਮਿਲਣ ਦਾ ਸਮਾਂ ਮੰਗਿਆ । ਪੱਤਰਕਾਰ ਭਾਈਚਾਰੇ ਨੇ ਰੋਸ਼ ਪ੍ਰਗਾਟਿਆ ਕਿਹਾ ਕਿ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਕਾਫੀ ਸਮੇਂ ਤੋਂ ਮਾਮਲੇ ਨੂੰ ਲਟਕਾਇਆ ਹੋਇਆ ਹੈ ।

ਪੱਤਰਕਾਰ ਭਾਈਚਾਰੇ ਵਲੋਂ ਪੰਜਾਬ ਪ੍ਰੈੱਸ ਕਲੱਬ ਦੇ ਮਾਮਲੇ ਨੂੰ ਲੈਕੇ ਸਮੇਂ – ਸਮੇਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ , ਪਰ ਡਿਪਟੀ ਕਮਿਸ਼ਨਰ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ । ਹੁਣ ਮੁੱਖ – ਮੰਤਰੀ ਪੰਜਾਬ ਨੂੰ ਮਿਲ ਕੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਦਾ ਮਾਮਲਾ ਹਲ ਕਰਨ ਲਈ ਮੰਗ ਪੱਤਰ ਦਿਤਾ ਜਾਵੇਗਾ ।
