ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਚ ਲੋਕਤੰਤਰ ਬਹਾਲੀ ਨਾ ਕਰਾਉਣ ਦੇ ਦੋਸ਼ ਲਗਾਏ ਜਿਲਾ ਪ੍ਰਸ਼ਾਸਨ ਤੇ::ਸਾਂਝਾ ਮੀਡੀਆ ਮੰਚ ਵੱਲੋਂ।
ਜਲੰਧਰ(NIN NEWS): ਸਾਂਝਾ ਮੀਡੀਆ ਮੰਚ ਵੱਲੋਂ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਚ ਪ੍ਰੈਸ ਕਾਨਫਰੰਸ ਕਰਕੇ ਜਿਲਾ ਪ੍ਸਾਸਨ ਤੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਚ ਲੋਕਤੰਤਰ ਬਹਾਲੀ ਨਾ ਕਰਾਉਣ ਦੇ ਦੋਸ਼ ਲਗਾਏ ਗਏ। ਪ੍ਰੈਸ ਕਾਨਫਰੰਸ ਨੂੰ ਰਾਜੇਸ਼ ਥਾਪਾ, ਮੇਹਰ ਮਲਿਕ, ਵਿਕਾਸ ਮੋਦਗਿਲ, ਰਮੇਸ਼ ਗਾਬਾ, ਰਾਜੀਵ ਧਾਮੀ,ਸ਼ੈਲੀ ਅੈਲਬਰਟ ਬਿੱਟੂ ਉਬਾਰਾਏ,ਗਗਨਦੀਪ ਸਿਪੀ ਆਦਿ ਪਤਰਕਾਰਾਂ ਨੇ ਸੰਬੋਧਨ ਕੀਤਾ।
ਪਤਰਕਾਰਾਂ ਨੇ ਦੱਸਿਆ ਕਿ ਪੰਜਾਬ ਪ੍ਰੈੱਸ ਕਲੱਬ ਜਲੰਧਰ ਦਾ ਵਿਵਾਦ 16 ਅਕਤੂਬਰ 2021 ਨੂੰ ਕਲੱਬ ਦੇ ਜਨਰਲ ਇਜਲਾਸ ਵਿਚ ਉਸ ਵਕਤ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ ਵਲੋਂ ਗੈਰ-ਕਾਨੂੰਨੀ ਤਰੀਕੇ ਨਾਲ ਸਤਨਾਮ ਸਿੰਘ ਮਾਣਕ ਨੂੰ ਪ੍ਰਧਾਨ ਬਣਾਉਣ ਤੇ ਸ਼ੁਰੂ ਹੋਇਆ। ਪ੍ਰਧਾਨ ਦੀ ਚੋਣ ਖਿਲਾਫ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਾਮ ਥੌਰੀ ਜੀ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ। ਜਿਸ ਦੀ ਇਨਕੁਆਰੀ ਸਹਾਇਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਜੀ ਨੂੰ ਦਿੱਤੀ ਗਈ।
ਜਿਸ ਵਿੱਚ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਇਹ ਸਾਬਿਤ ਕਰਨ ਵਿੱਚ ਨਾਕਾਮ ਰਹੇ ਕਿ ਉਨ੍ਹਾਂ ਵਲੋਂ ਹੱਥ ਖੜੇ ਕਰ ਕੇ ਕੀਤੀ ਗਈ ਦੀ ਚੋਣ ਸਹੀ ਹੈ। ਜਿਸ ਕਾਰਨ ਸਤਨਾਮ ਸਿੰਘ ਮਾਣਕ ਜੀ ਦੀ ਚੋਣ ਰੱਦ ਕੀਤੀ ਗਈ।ਪੰਜਾਬ ਪ੍ਰੈਸ ਕਲੱਬ ਦੇ ਚੋਣ ਸ਼ਡਿੲਊਲ ਮੁਤਾਬਕ ਪਤਰਕਾਰਾਂ ਨੇ ਚੋਣਾਂ ਰਾਹੀਂ ਸੁਨੀਲ ਰੁਧਾਰਾ ਜੀ ਨੂੰ ਆਪਣਾ ਪ੍ਧਾਨ ਚੁਣ ਲਿਆ ਅਤੇ ਪੰਜਾਬ ਪ੍ਰੈਸ ਕਲੱਬ ਦਾ ਚਾਰਜ ਵੀ ਸੰਭਾਲ ਲਈ ਜਿਸ ਦੇ ਕਰਾਨ ਸਤਨਾਮ ਸਿੰਘ ਮਾਣਕ ਦੀ ਧਿਰ ਵਲੋਂ ਪੁਲਿਸ ਨੂੰ ਸੂਚਿਤ ਕਰ ਕੇ ਭਾਰੀ ਪੁਲਿਸ ਫੋਰਸ ਪੰਜਾਬ ਪ੍ਰੈੱਸ ਕਲੱਬ ਦੇ ਬਹਾਰ ਅਤੇ ਅੰਦਰ ਲਗਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਵੱਲੋਂ ਲਾ ਅਤੇ ਆਰਡਰ ਖ਼ਰਾਬ ਹੋਣ ਕਾਰਨ ਸੁਨੀਲ ਰੁਧਾਰਾ ਦੀ ਟੀਮ ਤੋਂ ਪੰਜਾਬ ਪ੍ਰੈੱਸ ਕਲੱਬ ਦੀਆਂ ਚਾਬੀਆਂ ਇਹ ਕਿਹ ਕੇ ਵਾਪਸ ਲੈ ਲਈ ਕਿ 20 ਦਿਨਾਂ ਦੇ ਅੰਦਰ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਚ ਚੋਣਾਂ ਰਾਹੀਂ ਲੋਕਤੰਤਰ ਬਹਾਲ ਕਰਵਾ ਦਿੱਤਾ ਜਾਵੇਗਾ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਲਗਾਤਾਰ ਜ਼ਿਲਾ ਪ੍ਸਾਸਨ ਨੂੰ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਚ ਲੋਕਤੰਤਰ ਬਹਾਲੀ ਲਈ ਮੰਗ ਪੱਤਰ ਵੀ ਦਿੱਤੇ ਗਏ ਪਰ ਕੁੱਝ ਵੀ ਨਹੀਂ ਕੀਤਾ ਗਿਆ।
ਲੋਕਤਤੰਰ ਦੇ ਚੌਥੇ ਥੰਮ੍ਹ ਨੂੰ ਜਿਲ੍ਹਾ ਪ੍ਰਸ਼ਾਸਨ ਨੇ ਮਿਲਣ ਤਕ ਦਾ ਵੀ ਸਮਾ ਵੀ ਨਹੀਂ ਦਿੱਤਾ ਜਿਸ ਕਾਰਨ ਡਿਪਟੀ ਕਮਿਸ਼ਨਰ ਦਫਤਰ ਤੇ ਧਰਨਾ ਵੀ ਲਗਾਉਣਾ ਪੈ ਚੁੱਕਿਆ ਹੈ। ਪਤਰਕਾਰਾਂ ਵਲੋ ਜਦੋ ਡਿਪਟੀ ਕਮਿਸ਼ਨਰ ਜਲੰਧਰ ਨੂੰ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਚ ਰਿਸੀਵਰ ਨਿਯੁਕਤ ਕਰਨ ਦੀ ਮੰਗ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿਰਫ਼ ਪੁਲਿਸ ਕਮਿਸ਼ਨਰ ਜਲੰਧਰ ਹੀ ਰਿਸੀਵਰ ਨਿਯੁਕਤ ਕਰ ਸਕਦੇ ਹਨ ਉਨ੍ਹਾਂ ਪਾਸ ਹੀ ਸ਼ਕਤੀ ਹੈ। ਪਤਰਕਾਰਾਂ ਵਲੋਂ ਪੁਲਿਸ ਕਮਿਸ਼ਨਰ ਜਲੰਧਰ ਨੂੰ ਮਿਲ ਕੇ ਲਿਖਤੀ ਸ਼ਿਕਾਇਤ ਦਿੱਤੀ ਜਿਸ ਦਾ ਵਾਰ ਵਾਰ ਜਾਣ ਤੇ ਕੋਈ ਜਵਾਬ ਨਹੀਂ ਗਿਆ।
ਜਿਸ ਤੋਂ ਇਹ ਮਹਿਸੂਸ ਹੋ ਰਿਹਾ ਹੈ ਕਿ ਜ਼ਿਲਾ ਪ੍ਰਸਾਸ਼ਨ ਪਤਰਕਾਰਾਂ ਦੇ ਇਸ ਅਹਿਮ ਮਸਲੇ ਨੂੰ ਹੱਲ ਕਰਵਾਉਣ ਲਈ ਤਿਆਰ ਨਹੀਂ ਜਿਸ ਦਾ ਮੁੱਖ ਕਾਰਨ ਸਿਆਸੀ ਦਵਾਬ ਹੀ ਦਿਖ ਰਿਹਾ ਹੈ। ਪਤਰਕਾਰਾਂ ਨੇ ਜ਼ਿਲਾ ਪ੍ਰਸਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਚ ਲੋਕਤੰਤਰ ਬਹਾਲੀ ਨਾ ਕਾਰਵਾਈ ਗਈ ਤਾਂ ਹੋਣ ਵਾਲੇ ਅਗਲੇ ਐਕਸ਼ਨ ਦੀ ਸਾਰੀ ਜਿੰਮੇਵਾਰੀ ਜ਼ਿਲਾ ਪ੍ਰਸਾਸ਼ਨ ਦੀ ਹੋਵੇਗੀ। ਇਸ ਮੌਕੇ ਤੇ ਲਲਿਤ ਕੁਮਾਰ ਬੱਬੂ ,ਸੁਰਿੰਦਰ ਬੇਰੀ ,ਕਰਨ ਨਾਰੰਗ, ਗੋਰੀ ਚੇਤਨ ਗੋਤਮ ਮਹਾਜਨ ਆਦਿ ਵੀ ਮੌਜੂਦ ਸਨ।