ਜਲੰਧਰ(ਬਿਯੂਰੋ): ਮਹਾ ਨਗਰ ਚ ਹਰ ਚੱਪੇ ਚੱਪੇ ਤੇ ਨਾਜੇਜ ਨਿਰਮਾਣ ਦੇਖਣ ਨੂੰ ਮਿਲ ਹੀ ਜਾਂਦਾ ਹੈ। ਕੋਈ ਨਾਜੇਜ ਨਿਰਮਾਣ ਕਰਨ ਵਾਲੇ ਯਾ ਤਾਂ ਭੂ ਮਾਫੀਆ ਨਾਲ ਸੰਬੰਧ ਰੱਖਦੇ ਹਨ ਜਾਂ ਕੁਛ ਇਨਾ ਚੋ ਹੀ ਹਨ ਜਿਨ੍ਹਾਂ ਨੂੰ ਪੰਜਾਬੀ ਚ ਆਮ ਤੌਰ ਤੇ ਅਸੀਂ ਪੱਕੇ ਟੀਠ ਵੀ ਕਹਿ ਸਕਦੇ ਹਾਂ।
ਅਜਿਹਾ ਹੀ ਇਕ ਮਾਮਲਾ ਜਲੰਧਰ ਦੀ ਗੁਲਾਬ ਦੇਵੀ ਰੋਡ ਤੇ ਦੇਖਣਾ ਨੂੰ ਮਿਲਦਾ ਹੈ ਜਿੱਥੇ ਇਕ ਬਿਲਡਿੰਗ ਦੇ ਮਾਲਿਕ ਵਲੋਂ ਨਗਰ ਨਿਗਮ ਦੇ ਸਾਰੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਵਪਾਰਕ ਬਿਲਡਿੰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਨਗਰ ਨਿਗਮ ਦੇ ਹਿਸਾਬ ਨਾਲ ਇਹ ਏਰੀਆ ਇਕ ਰਿਹਾਇਸ਼ੀ ਏਰੀਆ ਹੈ ਤੇ ਇਸ ਏਰੀਆ ਚ ਮਾਸਟਰ ਪਲਾਨ ਦੇ ਮੁਤਾਬਿਕ ਸਿਰਫ ਰਿਹਾਇਸ਼ੀ ਬਿਲਡਿੰਗ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਪਰ ਇਸ ਬਿਲਡਿੰਗ ਦੇ ਮਾਲਿਕ ਦੀ ਸੋਚ ਸ਼ਾਇਦ ਨਗਰ ਨਿਗਮ ਤੇ ਪੰਜਾਬ ਸਰਕਾਰ ਤੋਂ ਵੀ ਉੱਚੀ ਹੈ ਜਿਸ ਕਰਕੇ ਉਹ ਬਿਨਾ ਕਿਸੀ ਕਾਰਵਾਹੀ ਦੇ ਡਰ ਤੋਂ ਨਾਜੇਜ ਵਪਾਰਕ ਬਿਲਡਿੰਗ ਦਾ ਨਿਰਮਾਣ ਕਰ ਰਿਹਾ ਹੈ।
ਦੂਜੇ ਪਾਸੇ ਨਗਰ ਨਿਗਮ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਿਲਡਿੰਗ ਨੂੰ ਕੁਛ ਦਿਨ ਪਹਿਲੇ ਨੋਟਿਸ ਜਾਰੀ ਕੀਤਾ ਗਿਆ ਹੈ, ਪਰ ਬਿਲਡਿੰਗ ਦੇ ਮਾਲਕ ਵਲੋਂ ਹਜੇ ਤੱਕ ਕੋਈ ਜਵਾਬ ਨਗਰ ਨਿਗਮ ਨੂੰ ਨਹੀਂ ਦਿੱਤਾ ਗਿਆ ਹੈ। ਉੱਥੇ ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਇਸ ਨਾਜੇਜ ਬਿਲਡਿੰਗ ਤੇ ਅਗਲੀ ਕਰਵਾਹੀ ਅਮਲ ਚ ਲਿਆਣ ਦੀ ਤਿਆਰੀ ਕੀਤੀ ਜਾ ਚੁੱਕੀ ਹੈ।
ਜਦ ਇਸ ਬਿਲਡਿੰਗ ਬਾਰੇ ਬਿਲਡਿੰਗ ਦੇ ਮਾਲਕ ਨਾਲ ਗੱਲਬਾਤ ਕੀਤੀ ਤਾਂ ਉਸਨੇ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਅਤੇ ਆਪਣੀ ਚੋਰੀ ਨੂੰ ਲਕੋਣ ਲਈ ਉਸਨੇ ਸਿਰੇ ਤੋਂ ਨਿਕਾਰ ਦਿੱਤਾ ਕਿ ਇਹ ਉਕਤ ਬਿਲਡਿੰਗ ਦਾ ਉਸਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਕਤ ਨਾਜੇਜ ਬਿਲਡਿੰਗ ਦਾ ਮਾਲਿਕ ਬਿਲਡਿੰਗ ਨੂੰ ਨਿਗਮ ਦੀ ਕਰਵਾਹੀ ਤੋਂ ਬਚਾਣ ਲਈ ਰਾਜਨੈਤਿਕ ਨੇਤਾਵਾਂ ਦਾ ਹੱਥ ਫੜ ਰਿਹਾ ਹੈ। ਹੁਣ ਦੇਖਣ ਯੋਗ ਹੋਵੇਗਾ ਕਿ ਨਗਰ ਨਿਗਮ ਅਧਿਕਾਰੀ ਆਪਣੇ ਕਹੇ ਸ਼ਬਦਾਂ ਤੇ ਖੜੇ ਉਤਰਦੇ ਹਨ ਜਾਂ ਫਿਰ ਇਹ ਬਿਲਡਿੰਗ ਵੀ ਕੁਸਖੋਰੀ ਦਾ ਸ਼ਿਕਾਰ ਹੋਕੇ ਤਿਆਰ ਹੋਵੇਗੀ।