ਜਲੰਧਰ ਦੇ ਪਿੰਡ ਆਧੀ ਵਿਖੇ ਬਾਬਾ ਮੱਟ ਦੀ ਯਾਦ ‘ਚ ਤਿੰਨ ਰੋਜ਼ਾ ਸਾਲਾਨਾ ਮੇਲਾ ਸ਼ਰਧਾ ਨਾਲ ਸ਼ੁਰੂ

ਪਿੰਡ ਆਧੀ ਵਿਖੇ ਤਿੰਨ ਰੋਜ਼ਾ ਸਾਲਾਨਾ ਮੇਲਾ ਸ਼ੁਰੂ, ਕਬੱਡੀ ਮੁਕਾਬਲੇ ਅਤੇ ਸੱਭਿਆਚਾਰਕ ਪ੍ਰੋਗਰਾਮ ਰਹਿਣਗੇ ਖਿੱਚ ਦਾ ਕੇਂਦਰ
ਜਲੰਧਰ ਦੇ ਪਿੰਡ ਆਧੀ ਵਿਖੇ ਬਾਬਾ ਮੱਟ ਦੀ ਯਾਦ ‘ਚ ਤਿੰਨ ਰੋਜ਼ਾ ਸਾਲਾਨਾ ਮੇਲਾ ਸ਼ਰਧਾ ਨਾਲ ਸ਼ੁਰੂ।
ਜਲੰਧਰ (ਲਖਵਿੰਦਰ ਸਿੰਘ ਆਧੀ)- ਜ਼ਿਲ੍ਹਾ ਜਲੰਧਰ ਦੇ ਪਿੰਡ ਆਧੀ ਵਿਖੇ ਬਾਬਾ ਮੱਟ ਦੀ ਬੰਧਕ ਕਮੇਟੀ, ਪਿੰਡ ਆਧੀ, ਸ਼ਾਹਪੁਰ, ਪੰਡੋਰੀ ਸ਼ੇਖ ਅਤੇ ਐੱਨ ਆਰ ਆਈ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿੰਨ ਰੋਜ਼ਾ ਸਾਲਾਨਾ ਮੇਲਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ।
ਇਹ ਮੇਲਾ 14, 15 ਅਤੇ 16 ਸਤੰਬਰ (ਸੋਮਵਾਰ ਮੰਗਲਵਾਰ ਅਤੇ ਬੁੱਧਵਾਰ ਨੂੰ ਲੱਗੇਗਾ। ਮੇਲੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਜਰਨੈਲ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ 14 ਸਤੰਬਰ ਨੂੰ ਕਬੱਡੀ ਦੇ 80 ਕਿਲੋਗ੍ਰਾਮ (ਕਲੱਬ) ਦੇ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿੱਚ ਨੌਜਵਾਨ ਆਪਣੇ ਖੇਡ ਜੋਹਰ ਦਿਖਾਉਣਗੇ।
ਮੇਲੇ ਦੇ ਦੂਜੇ ਦਿਨ 15 ਸਤੰਬਰ ਨੂੰ ਸਵੇਰੇ 10 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ। ਮੇਲੇ ਦੇ ਆਖਰੀ ਦਿਨ 16 ਸਤੰਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਦੀ ਸਟੇਜ ਸਜਾਈ ਜਾਵੇਗੀ। ਇਸ ਮੌਕੇ ਪੰਜਾਬ ਦੇ ਪ੍ਰਸਿੱਧ ਗਾਇਕ ਪੰਮਾ ਡੁਮੇਵਾਲੀਆ ਅਤੇ ਜਸਵੀਰ ਸੀਰਾ ਆਪਣੇ ਸੁਰੀਲੇ ਅਤੇ ਸੱਭਿਆਚਾਰਕ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਪ੍ਰਬੰਧਕਾਂ ਵੱਲੋਂ ਆਈਆਂ ਸੰਗਤਾਂ ਅਤੇ ਦਰਸ਼ਕਾਂ ਲਈ ਚਾਹ-ਪਾਣੀ ਅਤੇ ਖਾਣੇ ਦੇ ਅਤੁੱਟ ਲੰਗਰ ਵਰਤਾਏ ਜਾਣਗੇ।
ਇਸ ਮੌਕੇ ਤੇ ਹਰਨੇਕ ਸਿੰਘ,ਬਲਦੇਵ ਕੁਮਾਰ ਗੋਰਾ, ਡਾ.ਕਲਵੰਤ ਸਿੰਘ, ਅਵਤਾਰ ਸਿੰਘ,ਹਰਜੀਤ ਸਿੰਘ ਜੀਤਾ, ਦਿਲਪ੍ਰੀਤ ਸਿੰਘ, ਜਗਵਿੰਦਰ ਸਿੰਘ, ਪ੍ਰਦੀਪ ਸਿੰਘ ਦੀਪਾ,ਏਕਮ, ਰਾਜਵਿੰਦਰ ਸਿੰਘ,ਅਜੈਬ ਸਿੰਘ ਆਦਿ ਹੋਰ ਵੀ ਨੋਜਵਾਨ ਹਾਜ਼ਰ ਸਨ। ਆ ਵਧੀਆ ਦੇਖਣ ਵਾਲੇ ਆ ਗਏ ਨਹੀਂ





