ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਜਗਤਜੀਤ ਇੰਡਸਟਰੀ ਹਮੀਰਾ ਦੀ ਮੈਨੇਜਮੈਂਟ ਨਾਲ ਮੀਟਿੰਗ 22 ਜੂਨ ਨੂੰ ਰਹੀ ਬੇਅਸਰ
ਕਿਹਾ ਗਰੀਬ ਮਜਦੂਰਾਂ ਦੀਆਂ ਹੱਕੀ ਮੰਗਾਂ ਨੂੰ ਕੀਤਾ ਗਿਆ ਅਣਗੌਲਾ, ਹਮੀਰਾ ਇੰਡਸਟਰੀ ਖ਼ਿਲਾਫ਼ ਧਰਨਾ ਪ੍ਰਦਰਸ਼ਨ 24 ਜੂਨ ਨੂੰ ਕੀਤਾ ਜਾਵੇਗਾ: ਮਨੋਜ ਕੁਮਾਰ ਮੁਰਾਰ
ਜਲੰਧਰ(NIN NEWS): ਅੱਜ ਡੈਮੋਕਰੇਟਿਕ ਭਾਰਤੀਯ ਲੋਕ ਦਲ ਅਤੇ ਡੈਮੋਕ੍ਰੇਟਿਕ ਵਰਕਰ ਯੂਨੀਅਨ ਵੱਲੋਂ ਗ਼ਰੀਬ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਇਕ ਸਾਂਝੇ ਤੋਰ ਤੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਡੈਮੋਕਰੇਟਿਕ ਭਾਰਤੀ ਲੋਕ ਦਲ ਦੇ ਰਾਸ਼ਟਰੀ ਜਨਰਲ ਸਕੱਤਰ ਯੂਥ ਵਿੰਗ ਮਨੋਜ ਕੁਮਾਰ ਮੁਰਾਰ ਨੇ ਕਿਹਾ ਕਿ ਜੋ ਕਰਮਚਾਰੀ ਗ਼ਲਤ ਢੰਗ ਨਾਲ ਹਮੀਰਾ ਇੰਡਸਟਰੀ ਵਿੱਚੋਂ ਕੰਮ ਤੋਂ ਕੱਢੇ ਗਏ ਹਨ ਉਨ੍ਹਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਏਡੀਸੀ ਕਪੂਰਥਲਾ ਰਾਹੀਂ ਪੰਜਾਬ ਸਰਕਾਰ ਦੇ ਨਾਂ ਮਿਤੀ 31 ਮਈ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਸੀ ! ਇਸ ਵਿਸ਼ੇ ਨੂੰ ਲੈ ਕੇ ਹਮੀਰਾ ਇੰਡਰਸਟਰੀ ਦੀ ਮੈਨਜ਼ਮੈੰਟ ਨੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ 22 ਜੂਨ ਨੂੰ ਸਾਡੇ ਨਾਲ ਇੱਕ ਮੀਟਿੰਗ ਕਰਨ ਦਾ ਸੱਦਾ ਦਿੱਤਾ ਗਿਆ ਸੀ।
ਇਸ ਮੀਟਿੰਗ ਵਿੱਚ ਅਸੀਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਹਮੀਰਾ ਇੰਡਸਟਰੀ ਦੀ ਮੈਨੇਜਮੈਂਟ ਅੱਗੇ ਰੱਖੀਆਂ ਤੇ ਮੈਨੇਜਮੈਂਟ ਵੱਲੋਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲੇ ਕਰਦੇ ਹੋਏ ਕੌਈ ਵੀ ਅਸਵਾਸ਼ਨ ਨਹੀਂ ਦਿੱਤਾ ਗਿਆ ! ਕਹੀਏ ਕਿ ਇਹ ਮੀਟਿੰਗ ਬਿਲਕੁਲ ਹੀ ਬੇਅਸਰ ਰਹੀ ! ਹੁਣ ਅਸੀਂ ਗ਼ਰੀਬ ਮਜ਼ਦੂਰਾਂ ਦੀਆਂ ਮੁੱਖ ਦੋ ਤਿੰਨ ਮੰਗਾਂ 1. ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ 2. ਨਵੀਂ ਭਰਤੀ ਖੋਲ੍ਹੀ ਜਾਵੇ 3. ਗਲਤ ਢੰਗ ਨਾਲ ਕੰਮ ਤੋਂ ਕੱਢੇ ਗਏ ਵਰਕਰਾਂ ਨੂੰ ਕੰਪਨੀ ਦੁਆਰਾ ਕੰਮ ਦੇ ਰੱਖੇ! ਇਨ੍ਹਾਂ ਮੰਗਾਂ ਨੂੰ ਲੈ ਕੇ ਅਸੀਂ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹਮੀਰਾ ਫੈਕਟਰੀ ਤੋਂ ਲਗਭਗ ਪੰਜ ਸੌ ਮੀਟਰ ਦੀ ਦੂਰੀ ਤੇ ਪਿੰਡ ਮੁਰਾਰ ਦੀ ਅੰਬੇਡਕਰ ਪਾਰਕ ਵਿੱਚ ਗ਼ਰੀਬ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਹਮੀਰਾ ਇੰਡਸਟਰੀ ਖ਼ਿਲਾਫ਼ ਅਣਮਿਥੇ ਸਮੇਂ ਲਈ 24 ਜੂਨ ਤੋਂ ਧਰਨਾ ਪ੍ਰਦਰਸ਼ਨ ਤੇ ਬੈਠਾਂਗੇ ਇਸ ਮੌਕੇ ਤੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਹੋਵੇਗਾ ! ਇਸ ਮੌਕੇ ਸਤੀਸ਼ ਕੁਮਾਰ ਸ਼ਰਮਾ ਪ੍ਰਧਾਨ ਡੈਮੋਕਰੇਟਿਕ ਵਰਕਰ ਯੂਨੀਅਨ, ਸਰਵਣ ਸਿੰਘ, ਚਰਨਜੀਤ ਸਿੰਘ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ, ਸ਼ਿੰਦਰ ਸਿੰਘ, ਦਦਨ ਕੁਮਾਰ, ਸੋਮ ਲਾਲ ਆਦਿ ਮੌਜੂਦ ਸਨ!