ਓਏ ਛੋਟੂ ਨਗਰ ਨਿਗਮ ਸੈਟਿੰਗ ਕਰਨ ਦੇ ਨਾਲ ਨਾਲ ਸ਼ਨੀ ਤੇ ਐਤਵਾਰ ਨਾਜਾਇਜ਼ ਬਿਲਡਿੰਗਾਂ ਦੇ ਲੈਂਟਰ ਵੀ ਪਵਾਉਂਦੀ ਹੈ!
ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਅਤੇ ਏ ਟੀ ਪੀ ਦੀ ਰਹਿਨੁਮਾਈ ਹੇਠ ਪਹਿਲੀ ਮੰਜ਼ਿਲ ਦਾ ਨਾਜਾਇਜ਼ ਲੈਂਟਰ ਪਾਉਣ ਦੀ ਤਿਆਰੀ!
ਜਲੰਧਰ(NIN NEWS): ਜਲੰਧਰ ਦੇ ਸ਼ਹਿਨਾਈ ਪੈਲੇਸ ਚੌਕ ਚ ਇਕ ਵਪਾਰਕ ਬਿਲਡਿੰਗ ਦੀ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਹੈ। ਵੈਸੇ ਤਾਂ ਜਲੰਧਰ ਵਿਚ ਨਾਜਾਇਜ਼ ਉਸਾਰੀਆਂ ਨਗਰ ਨਿਗਮ ਦੀ ਢਿੱਲੀ ਕਾਰਵਾਈ ਕਾਰਨ ਅਕਸਰ ਦੇਖਣ ਨੂੰ ਮਿਲਦਾ ਹੈ ਇਸੇ ਤਰਜ਼ ਤੇ ਸ਼ਹਿਨਾਈ ਪੈਲੇਸ ਚੌਕ ਦੇ ਵਿਚ ਬਣ ਰਹੀ ਨਾਜਾਇਜ਼ ਬਿਲਡਿੰਗ ਉੱਤੇ ਕਿਸੇ ਵੀ ਨਗਰ ਨਿਗਮ ਦੇ ਅਧਿਕਾਰੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕਾਰਵਾਈ ਤਾਂ ਕੀ ਕਰਨੀ ਹੈ ਇਸ ਏਰੀਏ ਦੇ ਬਿਲਡਿੰਗ ਇੰਸਪੈਕਟਰ ਅਤੇ ਏਟੀਪੀ ਵੱਲੋਂ ਚੌਕ ਦੇ ਵਿਚੋਂ ਵਿਚ ਇਹ ਨਾਜਾਇਜ਼ ਬਿਲਡਿੰਗ ਬਣਾਉਣ ਦਾ ਕਿਤੇ ਨਾ ਕਿਤੇ ਠੇਕਾ ਚੁੱਕਿਆ ਲੱਗਦਾ ਹੈ ਸੂਤਰ ਦੱਸਦੇ ਹਨ ਇਸ ਨਾਜਾਇਜ਼ ਬਿਲਡਿੰਗ ਦੀ ਸ਼ਿਕਾਇਤ ਕਈ ਵਾਰ ਬਿਲਡਿੰਗ ਇੰਸਪੈਕਟਰ ਤੇ ਏਟੀਪੀ ਕੋਲ ਜਾ ਚੁੱਕੀ ਹੈ ਸ਼ਿਕਾਇਤ ਉਪਰ ਕਾਰਵਾਈ ਕਰਨ ਦੀ ਬਜਾਏ ਬਿਲਡਿੰਗ ਇੰਸਪੈਕਟਰ ਅਤੇ ਏ ਟੀ ਪੀ ਰਲ ਕੇ ਸ਼ਿਕਾਇਤਾਂ ਉੱਪਰ ਕਾਰਵਾਈ ਕਰਨ ਦੀ ਜਗ੍ਹਾ ਸੈਟਿੰਗ ਹੋ ਰਹੀ ਹੈ।
ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਅਤੇ ਅਤੇ ਏਟੀਪੀ ਵੱਲੋਂ ਇਸ ਉਸਾਰੀ ਕਾਰ ਨੂੰ ਪੰਜਾਬ ਮਿਊਂਸੀਪਲ ਐਕਟ ਦੇ ਤਹਿਤ ਨੋਟਿਸ ਦਿੱਤੇ ਗਏ ਸਨ ਪਰ ਸ਼ੁਰੂ ਤੋਂ ਲੈ ਕੇ ਹੁਣ ਤਕ ਨਾ ਕੰਮ ਬੰਦ ਕਰਾਇਆ ਗਿਆ ਅਤੇ ਨਾ ਹੀ ਦਿੱਤੇ ਹੋਏ ਨੋਟਸਾਂ ਤੇ ਕੋਈ ਕਾਰਵਾਈ ਕੀਤੀ ਗਈ।
ਇਸ ਬਿਲਡਿੰਗ ਦੀ ਇਕ ਸ਼ਿਕਾਇਤ ਦੇ ਸੰਬੰਧ ਚ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਅਤੇ ਏ ਟੀ ਪੀ ਵੱਲੋਂ ਕਿਹਾ ਗਿਆ ਕਿ ਉਕਤ ਨਾਜਾਇਜ਼ ਬਿਲਡਿੰਗ ਬਣਾਉਣ ਵਾਲੇ ਮਾਲਕ ਵੱਲੋਂ ਨਗਰ ਨਿਗਮ ਆਨਲਾਈਨ ਵੈੱਬਸਾਈਟ ਉੱਪਰ ਨਕਸ਼ਾ ਪਾਸ ਕਰਾਉਣ ਦੀ ਐਪਲੀਕੇਸ਼ਨ ਲਗਾਈ ਗਈ ਹੈ ਇਸ ਦੇ ਨਾਲ ਨਾਲ ਬਿਲਡਿੰਗ ਇੰਸਪੈਕਟਰ ਏਟੀਪੀ ਵੱਲੋਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਗਰ ਨਿਗਮ ਵਲੋਂ ਅਜੇ ਤੱਕ ਇਸ ਬਿਲਡਿੰਗ ਨੂੰ ਬਣਾਉਣ ਦੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਜਿਸ ਤੋਂ ਸਾਫ ਪਤਾ ਚਲਦਾ ਹੈ ਕਿ ਇਹ ਬਿਲਡਿੰਗ ਨਗਰ ਨਿਗਮ ਅਧਿਕਾਰੀਆਂ ਦੀ ਮਿਲੀ ਭਗਤ ਨਾਲ ਜਾਂ ਇੱਦਾਂ ਕਹੀਏ ਕਿ ਲਾਲ ਥੈਲੀਆਂ ਦੇ ਕੇ ਬਣਾਈਆਂ ਜਾ ਰਹੀਆਂ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਇਸ ਨਾਜਾਇਜ਼ ਬਿਲਡਿੰਗ ਬਣਾਉਣ ਵਾਲੇ ਮਾਲਕ ਦਾ ਖ਼ਾਸਮ ਖ਼ਾਸ ਇੱਕ ਪੱਤਰਕਾਰ ਜੋ (M) ਅੱਖਰ ਦੇ ਨਾਂ ਤੋਂ ਜਾਣਿਆ ਜਾਂਦਾ ਹੈ ! ਜਿਸਦੇ ਵੱਲੋਂ ਨਗਰ ਨਿਗਮ ਅਧਿਕਾਰੀਆਂ ਅਤੇ ਸ਼ਹਿਰ ਦੇ ਕੁੱਝ ਪੱਤਰਕਾਰਾਂ ਜੇਬ ਗਰਮ ਕੀਤੀ ਜਾ ਚੁੱਕੀ ਹੈ ਜਿਸ ਕਰਕੇ ਅੱਜ ਤਕ ਇਸ ਬਿਲਡਿੰਗ ਉੱਪਰ ਨੋਟਿਸ ਦੇਣ ਤੋਂ ਇਲਾਵਾ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਜਿਸ ਕਰ ਕੇ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਅਤੇ ਏਟੀਪੀ ਸਵਾਲਾਂ ਦੇ ਘੇਰੇ ਚ ਆਉਂਦੇ ਹਨ।