ਖ਼ਬਰ ਲੱਗਣ ਤੋਂ ਬਾਅਦ ਨਗਰ ਨਿਗਮ ਏ ਟੀ ਪੀ ਅਤੇ ਇੰਸਪੈਕਟਰ ਨੂੰ ਪਈਆਂ ਭਾਜੜਾਂ।
ਜਲੰਧਰ(NIN NEWS): ਬੀਤੇ ਦਿਨੀਂ ਸ਼ਹਿਨਾਈ ਪੈਲੇਸ ਚੌਂਕ ਦੇ ਵਿਚੋ ਵਿਚ ਇੱਕ ਨਜਾਇਜ਼ ਬਿਲਡਿੰਗ ਦਾ ਲੈਂਟਰ ਪਾਉਣ ਦੀ ਤਿਆਰੀ ਸ਼ਨੀਵਾਰ ਤੇ ਐਤਵਾਰ ਕੀਤੀ ਜਾ ਰਹੀ ਸੀ।
ਪਰ ਸਾਡੇ ਚੈਨਲ ਵੱਲੋਂ ਇਸ ਨਾਜਾਇਜ਼ ਬਿਲਡਿੰਗ ਦੀ ਖਬਰ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਅਤੇ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਦੀ ਮਿਲੀਭੁਗਤ ਉਜਾਗਰ ਕਰਨ ਤੋਂ ਬਾਅਦ ਉਕਤ ਨਜਾਇਜ਼ ਬਿਲਡਿੰਗ ਦੇ ਪਹਿਲੇ ਫਲੋਰ ਦਾ ਲੈਂਟਰ ਰੋਕ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਪ੍ਰਕਾਸ਼ਿਤ ਕੀਤੀ ਗਈ ਖਬਰ ਵਿੱਚ ਸਾਫ਼ ਤੌਰ ਤੇ ਦੱਸਿਆ ਸੀ ਕਿ ਕਿਵੇਂ ਇਸ ਨਜਾਇਜ਼ ਬਿਲਡਿੰਗ ਨੂੰ ਬਨਾਉਣ ਵਿੱਚ ਜਲੰਧਰ ਨਗਰ ਨਿਗਮ ਦੇ ਅਧਿਕਾਰੀ ਅਤੇ (M)ਅੱਖਰ ਵਾਲੇ ਪੱਤਰਕਾਰ ਦੀ ਮਿਲੀਭਗਤ ਦੱਸਣ ਦੀ ਕੋਸ਼ਿਸ਼ ਕੀਤੀ ਸੀ।
ਖਬਰ ਲੱਗਣ ਤੋਂ ਤੁਰੰਤ ਬਾਅਦ ਕਿਤੇ ਨਾ ਕਿਤੇ ਨਗਰ ਨਿਗਮ ਦੇ ਅਧਿਕਾਰੀਆਂ ਦਾ ਜ਼ਮੀਰ ਜਾਗਿਆ ਅਤੇ ਬੀਤੇ ਸ਼ਨੀਵਾਰ ਐਤਵਾਰ ਬਿਲਡਿੰਗ ਦੇ ਮਾਲਕ ਵੱਲੋਂ ਨਜਾਇਜ਼ ਲੈਂਟਰ ਪਾਉਣ ਦੀ ਤਿਆਰੀ ਕੀਤੀ ਗਈ ਸੀ ਉਹ ਹੁਣ ਰੁਕ ਗਈ ਹੈ ਜਾਂ ਕਿਤੇ ਨਾ ਕਿਤੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਬਿਲਡਿੰਗ ਦੇ ਪਹਿਲੇ ਫਲੋਰ ਦਾ ਲੈਂਟਰ ਪਾ ਦਿੱਤਾ ਗਿਆ ਹੈ। ਪਰ ਬਿਲਡਿੰਗ ਦੇ ਪਹਿਲੇ ਫਲੋਰ ਉੱਪਰ ਮਾਲਕ ਵੱਲੋਂ ਲੈਂਟਰ ਪਾਉਣ ਦੀ ਪੂਰੀ ਤਿਆਰੀ ਕੀਤੀ ਹੋਈ ਹੈ ਸੂਤਰ ਦੱਸਦੇ ਹਨ ਕਿ ਉਸ ਬਿਲਡਿੰਗ ਦੇ ਮਾਲਕ ਵੱਲੋਂ ਅਜੇ ਵੀ ਕਿਸੇ ਵੇਲੇ ਵੀ ਬਿਲਡਿੰਗ ਦਾ ਪਹਿਲੇ ਫਲੋਰ ਦਾ ਲੈਂਟਰ ਰਾਤੋ ਰਾਤ ਪਾਉਣ ਦੀ ਤਿਆਰੀ ਹੈ
ਹੁਣ ਦੇਖਣਾ ਇਹ ਹੋਵੇਗਾ ਕਿ ਜਲੰਧਰ ਨਗਰ ਨਿਗਮ ਦੇ ਅਧਿਕਾਰੀ ਇਸ ਬਿਲਡਿੰਗ ਦੇ ਪਹਿਲੇ ਫਲੋਰ ਦਾ ਨਜਾਇਜ਼ ਲੈਂਟਰ ਕਿੰਨੀ ਦੇਰ ਤਕ ਰੋਕ ਰਖਦੇ ਹਨ। ਜਾਂ ਫਿਰ ਮਾਲਕ ਇਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਲਾਲ ਥੈਲੀਆਂ ਦੇ ਕੇ ਆਪਣਾ ਕੰਮ ਸਿਰੇ ਚੜ੍ਹਦਾ ਹੈ ਜਾ ਨਹੀ ?
ਸੂਤਰ ਦੱਸਦੇ ਹਨ ਕਿ ਉਕਤ ਨਾਜਾਇਜ ਬਿਲਡਿੰਗ ਦੇ ਮਾਲਕ ਦਾ ਕਿਸੇ ਰਾਜਨੇਤਾ ਨਾਲ ਸੰਬੰਧ ਹੋਣੇ ਕਰਕੇ ਨਗਰ ਨਿਗਮ ਜਲੰਧਰ ਦੇ ਅਧਿਆਕਰੀਆਂ ਵਲੋਂ ਕੋਈ ਠੋਸ ਕਰਵਾਹੀ ਨਹੀਂ ਕੀਤੀ ਜਾ ਰਹੀ।