ਵਿਜੀਲੈਂਸ ਇੰਨਕੁਆਰੀ ਦੀ ਪੜਤਾਲ ਵਿੱਚ ਦੋਸ਼ੀ ਪਾਏ ਜਾਣ ਤੇ ਆਦਰਸ਼ ਕੁਮਾਰ, ਸਹਾਇਕ ਕਮਿਸ਼ਨਰ,ਮਿਉਂਸਪਲ ਕਾਰਪੋਰੇਸ਼ਨ ਫਗਵਾੜਾ
ਵਿਰੁੱਧ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ।
ਜਲੰਧਰ(NIN NEWS): ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਓਰੋ, ਜਲੰਧਰ ਰੇਂਜ ਨੇ ਦੱਸਿਆ ਕਿ ਅੱਜ ਮਿਤੀ
(09.11.2021 ਨੂੰ ਇੰਸਪੈਕਟਰ ਪਵਨ ਕੁਮਾਰ, ਵਿਜੀਲੈਂਸ ਬਿਊਰੋ, ਸਬ-ਯੂਨਿਟ, ਫਗਵਾੜਾ ਜ਼ੋਰੋ ਨਿਗਰਾਨੀ ਸ੍ਰੀ ਅਸ਼ਵਨੀ ਕੁਮਾਰ, ਡੀ.ਐਸ.ਪੀ.,
ਵਿਜੀਲੈਂਸ ਬਿਉਰੋ, ਯੂਨਿਟ, ਕਪੂਰਥਲਾ ਵਲੋਂ ਆਦਰਸ਼ ਕੁਮਾਰ, ਸਹਾਇਕ ਕਮਿਸ਼ਨਰ, ਨਗਰ ਨਿਗਮ, ਫਗਵਾੜਾ ਹੁਣ ਐਗਜੈਕਟਿਵ ਅਫਸਰ,
ਅਰਬਨ ਡਿਵੈਲਪਮੈਂਟ, ਜਲੰਧਰ ਨੂੰ ਉਨ੍ਹਾਂ ਵਲੋਂ ਆਪਣੀ ਨਗਰ ਨਿਗਮ, ਫਗਵਾੜਾ ਸਾਲ 2016-17 ਦੀ ਤਾਇਨਾਤੀ ਦੌਰਾਨ ਆਪਣੀ ਡਿਊਟੀ ਵਿੱਚ ਕੁਤਾਹੀ ਕਰਕੇ ਭ੍ਰਿਸ਼ਟ ਤਰੀਕੇ ਨਾਲ ਕੰਨਵੈਂਸ ਡੀਡ ਰਾਂਹੀ ਸਰਕਾਰੀ ਪ੍ਰਾਪਰਟੀ ਅਯੋਗ ਲਾਭਪਾਤਰੀਆਂ ਨੂੰ ਟਰਾਂਸਫਰ ਕਰਨ ਦੇ ਮਾਮਲੇ ਵਿੱਚ ਕੀਤੀ ਗਈ ਵਿਜੀਲੈਂਸ ਇੰਨਕੁਆਰੀ ਦੀ ਪੜਤਾਲ ਵਿੱਚ ਦੋਸ਼ੀ ਪਾਏ ਜਾਣ ਤੇ ਆਦਰਸ਼ ਕੁਮਾਰ, ਸਹਾਇਕ ਕਮਿਸ਼ਨਰ, ਮਿਉਂਸਪਲ ਕਾਰਪੋਰੇਸ਼ਨ ਫਗਵਾੜਾ ਉਕਤ ਵਿਰੁੱਧ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
ਵਿਜੀਲੈਂਸ ਇੰਨਕੁਆਰੀ ਦੀ ਪੜਤਾਲ ਤੋਂ ਪਾਇਆ ਗਿਆ ਕਿ ਮਿਤੀ 14.12.2016 ਦੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਦੀਆਂ ਰਿਹਾਇਸ਼ੀ ਅਤੇ ਹੋਰ ਪ੍ਰਾਪਟੀਜ਼ ਦੇ ਕਿਰਾਏਦਾਰ/ਲਾਇਸੰਸ ਹੋਲਡਰਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣੇ ਸਨ ਨੋਟੀਫਿਕੇਸ਼ਨ ਦੀਆਂ ਸ਼ਰਤਾਂ ਇਹ ਸਨ ਕਿ ਮਿਊਂਸਪਲ ਕਾਰਪੋਰੇਸ਼ਨ ਦੀ ਮਾਲਕੀ ਵਾਲੀ ਜਗ੍ਹਾ, ਰਿਹਾਇਸ਼ੀ ਪ੍ਰਾਪਰਟੀ ਦਾ ਏਰੀਆ 150 ਵਰਗ ਗਜ਼ ਅਤੇ ਹੋਰ ਰਪਟੀ/ਦੁਕਾਨਾਂ ਦਾ ਏਰੀਆ 50 ਵਰਗ ਗਜ਼ ਤੱਕ ਹੋਵੇ ਅਤੇ ਇਨ੍ਹਾਂ ਰਪਟੀ ਤੇ ਬੈਠੇ ਕਿਰਾਏਦਾਰਾਂ/ਲਾਇਸੰਸ ਹੋਲਡਰਾਂ/ਸਬ-ਲੈਟੀਜ਼ ਦੇ ਕਬਜ਼ੇ ਦਾ ਅਰਸਾ ਘੱਟੋ ਘੱਟ 20 ਸਾਲ ਦਾ ਹੋਵੇ ਤਾਂ ਉਕਤ ਲਾਭਪਾਤਰੀ ਦੀ ਦਰਖਾਸਤ ਨੂੰ ਉਪਰੋਕਤ ਨੋਟੀਫਿਕੇਸ਼ਨ ਅਨੁਸਾਰ ਮਾਲਕੀ ਦੇ ਹੱਕ ਦਿੱਤੇ ਜਾਣ ਲਈ ਵਿਚਾਰ ਕੀਤਾ ਜਾ ਸਕਦਾ ਹੈ। ਪਰ ਜਿਸ ਬਿਨੈਕਾਰ ਨੇ ਨਗਰ ਨਿਗਮ ਦੀ ਪ੍ਰਾਪਰਟੀ ਤੋ ਇੰਨਕਰੋਚਮੈਂਟ ਕੀਤੀ ਹੋਵੇ, ਨੂੰ ਮਾਲਕੀ ਦੇ ਹੱਕ ਨਹੀਂ ਦਿੱਤੇ ਜਾ ਸਕਦੇ ਸਨ। ਨਗਰ ਨਿਗਮ, ਫਗਵਾੜਾ ਅਧੀਨ ਆਉਂਦੇ ਏਰੀਏ ਵਿੱਚ ਇਸ ਨੋਟੀਫਿਕੇਸ਼ਨ ਸਬੰਧੀ ਪੜਤਾਲ ਲਈ ਇਕ ਕਮੇਟੀ ਬਣਾਈ ਗਈ ਸੀ, ਜਿਸ ਵਿੱਚ ਆਦਰਸ਼ ਕੁਮਾਰ, ਸਹਾਇਕ ਕਮਿਸ਼ਨਰ, ਨਗਰ ਨਿਗਮ, ਫਗਵਾੜਾ ਨੂੰ ਸਮਰੱਥ
ਅਧਿਕਾਰੀ ਲਗਾਇਆ ਗਿਆ ਸੀ।
ਨਗਰ ਨਿਗਮ ਫਗਵਾੜਾ ਦੀ ਵਿਜੀਲੈਂਸ ਬਿਊਰੋ, ਵਲੋਂ ਕੀਤੀ ਗਈ ਪੜਤਾਲ ਤੋਂ ਆਦਰ ਕੁਮਾਰ ਸਹਾਇਕ ਕਮਿਸ਼ਨਰ ਨਗਰ ਨਿਗਮ ਫਗਵਾੜਾ ਵਲੋਂ ਆਪਣੀ ਮਿਉਂਸਪਲ ਕਾਰਪੋਰੇਸ਼ਨ, ਫਗਵਾੜਾ ਵਿਖੇ ਤਾਇਨਾਤੀ ਦੌਰਾਨ ਮਿਉਂਸਪਲ ਕਾਰਪੋਰੇਸ਼ਨ ਫਗਵਾੜਾ ਦੀਆਂ 49 ਅਲੱਗ ਅਲੱਗ ਪ੍ਰਾਪਰਟੀਜ਼ ਜਿਨ੍ਹਾਂ ਵਿਚੋਂ ਬਹੁਤੀਆਂ ਕਰਮਸ਼ੀਅਲ ਸਨ, ਦੇ ਕਿਰਾਏਦਾਰਾਂ/ਲਾਇਸੰਸ ਹੋਲਡਰਾਂ ਨੂੰ ਸਰਕਾਰੀ ਸ਼ਰਤਾਂ ਮੁਤਾਬਿਕ ਅਯੋਗ ਹੁੰਦੇ ਹੋਏ ਵੀ 49 ਕਮਰਸ਼ੀਅਲ ਸਾਈਟ ਵਾਲੇ ਅਯੋਗ ਲਭਪਾਤਰੀਆਂ ਨੂੰ ਲੈਟਰ ਆਫ ਇੰਟੈਂਟ ਜਾਰੀ ਕਰਦੇ ਹੋਏ ਬੇਬਾਕੀ ਸਰਟੀਫਿਕੇਟ ਜਾਰੀ ਕਰ ਦਿੱਤਾ, ਜਿਸ ਦੇ ਅਧਾਰ ਤੇ ਮਾਰਚ, 2017 ਤੱਕ ਉਕਤ 49 ਲਾਭਪਾਤਰੀਆਂ ਨੂੰ ਸਾਜਬਾਜ ਹੋ ਕੇ ਭ੍ਰਿਸ਼ਟ ਤਰੀਕੇ ਨਾਲ ਕੰਨਵੈਂਸ ਡੀਡ ਵੀ ਜਾਰੀ ਕਰ ਦਿੱਤੀਆਂ ਸਨ।
ਅਜਿਹਾ ਕਰਕੇ ਸ਼ੱਕੀ ਆਦਰਸ਼ ਕੁਮਾਰ ਸਹਾਇਕ ਕਮਿਸ਼ਨਰ, ਨਗਰ ਨਿਗਮ, ਫਗਵਾੜਾ ਨੇ ਬਤੌਰ ਜਨ ਸੇਵਕ ਹੁੰਦੇ ਹੋਏ ਆਪਣੀ ਡਿਊਟੀ ਬੇਈਮਾਨੀ ਅਤੇ ਗਲਤ ਤਰੀਕੇ ਨਾਲ ਅਣ-ਉਚਿਤ ਲਾਭ/ਰਿਸ਼ਵਤ ਲੈਣ ਦੀ ਕੋਸ਼ਿਸ ਵਿੱਚ ਨਿਭਾਈ ਹੈ ਅਤੇ ਅਯੋਗ ਲਾਭ ਪਾਤਰੀਆਂ ਨੂੰ ਰਿਸ਼ਵਤ ਦੇਣ ਲਈ ਉਕਸਾਇਆ ਹੈ ਅਤੇ ਸਰਕਾਰ ਦੀ ਨਿਧਾਰਤ ਪਾਲਿਸੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਕੇ ਅਯੋਗ ਲਾਭਪਾਤਰੀਆਂ ਨੂੰ ਅਣ-ਉਚਿਤ ਲਾਭ ਦੇਣਾ ਅਤੇ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।
ਜ਼ੋ ਇਸ ਸਬੰਧੀ ਆਦਰ ਕੁਮਾਰ ਸਹਾਇਕ ਕਮਿਸ਼ਨਰ ਨਗਰ ਨਿਗਮ ਫਗਵਾੜਾ ਵਿਰੁੱਧ ਮੁਕੱਦਮਾ ਨੰਬਰ: 25 ਮਿਤੀ 29-11-202] ਅਧੀਨ ਧਾਰਾ 3 & 12 P.C. Act, 1988 as amended by P.C.(Amendment) Act, 2018 ਤਹਿਤ ਥਾਣਾ ਵਿਜੀਲੈਂਸ ਬਿਓਰੋ, ਜਲੰਧਰ ਵਿਖੇ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਤਫਤੀਸ਼ ਜਾਰੀ ਹੈ।