ਥਾਣਾ ਡਵੀਜ਼ਨ ਨੰਬਰ 3 ਵੱਲੋ ਸਨੈਚਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਖੋਹ ਕੀਤਾ ਗਿਆ ਮੋਬਾਇਲ ਫੋਨ ਬਰਾਮਦ ਕੀਤਾ ਗਿਆ।
ਜਲੰਧਰ(NIN NEWS,ਰਵੀ ਕੁਮਾਰ):ਮਾਨਯੋਗ ਸ੍ਰੀ ਨੋਨਿਹਾਲ ਸਿੰਘ ਆਈ.ਪੀ.ਐਸ. ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਮਾਨਯੋਗ ਸ੍ਰੀ ਸੁਹੇਲ ਮੀਰ (IPS) ADCP-1 ਸਾਹਿਬ ਜਲੰਧਰ ਅਤੇ ਮਾਨਯੋਗ ਸ੍ਰੀ ਸੁਖਜਿੰਦਰ ਸਿੰਘ ACP North ਸਾਹਿਬ ਜਲੰਧਰ ਦੀਆ ਹਦਾਇਤਾ ਅਨੁਸਾਰ ਸਨੈਚਰਾ ਦੇ ਖਿਲਾਫ ਕਾਰਵਾਈ ਕਰਦਿਆਂ ਥਾਣਾ ਡਵੀਜ਼ਨ ਨੰਬਰ 3 ਜਲੰਧਰ ਦੇ ਕਰਮਚਾਰੀਆਂ ਨੂੰ ਉਦੋ ਸਫਲਤਾ ਮਿਲੀ ਜਦੇ SI ਮੁਕੇਸ਼ ਕੁਮਾਰ ਮੁੱਖ ਅਫਸਰ ਥਾਣਾ ਦੀ ਦੇਖਰੇਖ ਹੇਠ ਏ.ਐਸ.ਆਈ ਜਸਵਿੰਦਰਪਾਲ ਵੱਲੋ 2 ਸਨੈਚਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਖੋਹ ਕੀਤਾ ਗਿਆ ਮੋਬਾਇਲ ਫੋਨ ਬਰਾਮਦ ਕੀਤਾ।
ਮਿਤੀ 08.11.2021 ਨੂੰ ਵਕਤ ਕਰੀਬ 07 PM ਨੂੰ ਇੱਕ ਲੜਕੀ ਮਹੱਲਾ ਫਤਿਹਪੁਰੀ ਵਿੱਚ ਵਿੱਚੋਂ ਪੈਦਲ ਆਪਣੇ ਘਰ ਨੂੰ ਜਾ ਰਹੀ ਸੀ, ਇਸ ਦੋਰਾਨ ਦੋ ਮੋਨੇ ਨੋਜਵਾਨਾ ਕਾਲੇ ਰੰਗ ਦੀ ਐਕਟੀਵਾ ਤੇ ਸਵਾਰ ਹੋ ਕੇ ਆਏ ਤੇ ਉਸਦਾ ਮੋਬਾਇਲ ਫੋਨ ਮਾਰਕਾ OPPO-A9 ਖੋਹ ਕੇ ਵਿਕਰਮਪੁਰਾ ਵਾਲੀ
ਸਾਈਡ ਨੂੰ ਫਰਾਰ ਹੋ ਗਏ । ਜਿਸ ਤੇ ਏ.ਐਸ.ਆਈ ਜਸਵਿੰਦਰਪਾਲ ਵੱਲੋਂ ਮੁਕੱਦਮਾ ਨੰਬਰ-31 ਮਿਤੀ 09-11-2021 ਅ:ਧ 379ਬੀ,34 ਭ:ਦ ਥਾਣਾ ਡਵੀਜ਼ਨ ਨੰਬਰ 3 ਜਲੰਧਰ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ ਅਮਲੂ ਵਿੱਚ ਲਿਆਦੀ।
ਦੌਰਾਨੇ ਤਫਤੀਸ ਮਿਤੀ 09.11.2021 ਨੂੰ ਰੋਹਿਤ ਪੁੱਤਰ ਤਿਲਕ ਰਾਜ ਵਾਸੀ ਮਕਾਨ ਨੰਬਰ 136 ਬੰਦਾ ਬਹਾਦਰ ਨਗਰ ਜਲੰਧਰ ਅਤੇ ਵਿਸੂ ਪੁੱਤਰ ਵਿੱਕੀ ਵਾਸੀ ਮਕਾਨ ਨੰਬਰ 185 ਬੰਦਾ ਬਹਾਦਰ ਨਗਰ ਜਲੰਧਰ ਨੂੰ ਬੰਦਾ ਬਹਾਦਰ ਨਗਰ ਜਲੰਧਰ ਤੋਂ ਗ੍ਰਿਫ਼ਤਾਰ ਕਰਕੇ ਉਹਨਾ ਪਾਸੋ ਖੋਹ ਕੀਤਾ ਮੋਬਾਇਲ ਫੋਨ ਮਾਰਕਾ OPPO-A9 ਬਰਾਮਦ ਕੀਤਾ ਗਿਆ। ਦੋਸ਼ੀਆਂ ਪਾਸੋਂ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ।