ਜਲੰਧਰ(NIN NEWS): ਵੈਸੇ ਤਾਂ ਜਲੰਧਰ ਜਲੰਧਰ ਦੇ ਨਗਰ ਨਿਗਮ ਅਧਿਕਾਰੀ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ ਇਸੇ ਤਰਜ਼ ਤੇ ਅੱਜ ਨਗਰ ਨਿਗਮ ਦੇ ਅਧਿਕਾਰੀਆਂ ਦਾ ਇੱਕ ਹੋਰ ਕਾਰਨਾਮਾ ਸਾਹਮਣੇ ਆਇਆ ਜਲੰਧਰ ਦੇ ਦਮੋਰੀਆ ਪੁਲ ਤੋਂ ਕਿਸ਼ਨਪੁਰਾ ਰੋਡ ਤੇ ਰੋਡ ਦੇ ਸੱਜੇ ਹੱਥ ਇੱਕ ਨਾਜਾਇਜ਼ ਬਿਲਡਿੰਗ ਦੀ ਉਸਾਰੀ ਨਗਰ ਨਿਗਮ ਦੀ ਰਹਿਨੁਮਾਈ ਹੇਠ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਇਹ ਕਮਰਸ਼ੀਅਲ ਬਿਲਡਿੰਗ ਇਕ ਰਿਹਾਇਸ਼ੀ ਏਰੀਏ ਚ ਬਣਵਾਈ ਗਈ ਹੈ ਜੋ ਕਿ ਪੰਜਾਬ ਮਿਉਂਸਿਪਲ ਕਾਰਪੋਰੇਸ਼ਨ ਐਕਟ ਦੀ ਸਿੱਧੀ ਸਿੱਧੀ ਉਲੰਘਣਾ ਹੈ ਅਤੇ ਤੁਹਾਨੂੰ ਦੱਸ ਦੇਈਏ ਇਸ ਨਾਜਾਇਜ਼ ਬਿਲਡਿੰਗ ਦਾ ਨਾ ਤਾਂ ਕੋਈ ਨਕਸ਼ਾ ਨਗਰ ਨਿਗਮ ਵੱਲੋਂ ਪਾਸ ਕੀਤਾ ਗਿਆ ਹੈ ਨਾ ਹੀ ਕੋਈ ਐਨ ਓ ਸੀ ਨਗਰ ਨਿਗਮ ਵੱਲੋਂ ਪ੍ਰਾਪਤ ਕੀਤੀ ਗਈ ਹੈ।
ਇਸ ਉਕਤ ਨਾਜਾਇਜ਼ ਬਿਲਡਿੰਗ ਦੀ ਸ਼ਿਕਾਇਤਾਂ ਕਰੀਬ ਪਿਛਲੇ ਇੱਕ ਸਾਲ ਤੋਂ ਨਗਰ ਨਿਗਮ ਦੇ ਏਰੀਆ ਬਿਲਡਿੰਗ ਇੰਸਪੈਕਟਰ, ਏਟੀਪੀ ਅਤੇ ਉੱਚ ਅਧਿਕਾਰੀਆਂ ਕੋਲ ਹੋ ਚੁੱਕੀ ਹੈ ਪਰ ਕਾਰਵਾਈ ਦੇ ਨਾਂ ਤੇ ਕਿਸੇ ਵੀ ਅਧਿਕਾਰੀ ਦੇ ਕੰਨ ਤੇ ਜੂੰ ਨਹੀਂ ਸਰਕੀ ਜਿਸ ਦਾ ਨਤੀਜਾ ਇਹ ਹੋਇਆ ਕਿ ਉਕਤ ਮਾਲਕ ਬਿਲਡਿੰਗ ਦੇ ਮਾਲਕ ਹੌਸਲੇ ਇੰਨੇ ਬੁਲੰਦ ਹੋ ਗਏ ਉਸ ਨੇ ਤਿਨ ਮੰਜ਼ਿਲਾ ਇਮਾਰਤ ਖੜ੍ਹੀ ਕਰ ਦਿੱਤੀ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਤੋਂ ਇਹ ਵੀ ਪਤਾ ਲੱਗਾ ਹੈ ਕਿ ਉਕਤ ਨਾਜਾਇਜ਼ ਬਿਲਡਿੰਗ ਦੇ ਮਾਲਕਾਂ ਦੀ ਸਾਠ-ਗਾਂਠ ਸ਼ਹਿਰ ਦੇ ਇਕ ਨਾਮੀ ਐਮ.ਐਲ.ਏ ਦੇ ਪੀਏ ਨਾਲ ਹੋਣ ਕਰਕੇ ਇਸ ਇਸ ਬਿਲਡਿੰਗ ਤੇ ਅੱਜ ਤਕ ਨਗਰ ਨਿਗਮ ਦੇ ਕਿਸੇ ਵੀ ਅਧਿਕਾਰੀ ਨੇ ਠੋਸ ਕਾਰਵਾਈ ਨਹੀਂ ਕੀਤੀ ਜਦ ਕਿ ਇਸ ਬਿਲਡਿੰਗ ਨੂੰ ਸੀਲ ਕਰਨ ਦੇ ਆਰਡਰ ਕੁਝ ਮਹੀਨੇ ਪਹਿਲਾਂ ਹੀ ਹੋ ਗਏ ਸੀ ਵੇਖਿਆ ਜਾਵੇ ਕਿਤੇ ਨਾ ਕਿਤੇ ਨਗਰ ਨਿਗਮ ਦੇ ਅਧਿਕਾਰੀ ਚ ਐਮਐਲਏ ਦੇ ਪੀ ਏ ਦਾ ਕਿੰਨਾ ਹੈ ਡਰ।
ਜਦ ਇਸ ਸੰਬੰਧ ਸਾਡੇ ਪੱਤਰਕਾਰ ਨੇ ਏਰੀਆ ਬਿਲਡਿੰਗ ਇੰਸਪੈਕਟਰ ਦੇ ਨਾਲ ਗੱਲਬਾਤ ਕੀਤੀ ਉਨ੍ਹਾਂ ਨੇ ਦੱਸਿਆ ਕਿ ਨੂੰ ਇਸ ਬਿਲਡਿੰਗ ਨੂੰ ਦੋ-ਤਿਨ ਦਿਨਾਂ ਦੇ ਅੰਦਰ ਅੰਦਰ ਸੀਲ ਕਰ ਦਿੱਤਾ ਜਾਏਗਾ ਹੁਣ ਵੇਖਣਾ ਇਹ ਹੋਏਗਾ ਕਿ ਕਿਸ ਦਾ ਜ਼ੋਰ ਚਲਦਾ ਹੈ, ਐਮਐਲਏ ਦੇ ਪੀਏ ਦਾ ਜਾਂ ਨਗਰ ਨਿਗਮ ਦੇ ਅਧਿਕਾਰੀਆਂ ਦਾ!