ਸੱਤਾ ਦੇ ਸਰਕੰਸ਼ਨ ਚ ਚਲ ਰਿਹਾ ਦੜੇ-ਸਟੇ ਦਾ ਗੋਰਖਧੰਧਾ ਹੁਣ ਵਿਰੋਧੀਧਿਰ ਦੇ ਭਾਜਪਾ ਨੇਤਾ ਦੇ ਕਰੀਬੀ ਨੇ ਵੀ ਕੀਤਾ ਸ਼ੁਰੂ
ਜਲੰਧਰ (ਕ੍ਰਾਈਮ ਰਿਪੋਰਟਰ) ਵਿਧਾਨਸਭਾ ਹਲਕਾ ਜਲੰਧਰ ਵੈਸਟ ਚ ਫਰਜ਼ੀ ਲਾਟਰੀ ਦੀ ਆੜ ਚ ਚਲ ਰਹੇ ਦੜੇ-ਸਟੇ ਦਾ ਗੋਰਖਧੰਧਾ ਅਕਸਰ ਸਤਾ ਦੇ ਸਰਕੰਸ਼ਨ ਚ ਚਲਦਾ ਸੀ ਹੁਣ ਵਿਰੋਧੀ ਧਿਰ ਭਾਜਪਾ ਦੇ ਇਕ ਨੇਤਾ ਦੇ ਚਹੇਤੇ ਵਲੋਂ ਮਾਡਲ ਹਾਊਸ ਰੋਡ ਨੇੜੇ ਚਿਟੇ ਸਕੂਲ ਲਾਗੇ ਜੂਸ ਦੀ ਦੁਕਾਨ ਤੇ ਦੜੇ-ਸਟੇ ਦਾ ਧੰਧਾ ਵੱਡੇ ਪੱਧਰ ਤੇ ਚਲ ਰਿਹਾ ਹੈ ਇਹ ਧੰਧਾ ਚਲਾਉਣ ਵਾਲਾ ਇਕ ਭਾਜਪਾ ਨੇਤਾ ਦੇ ਨਜ਼ਦੀਕੀ ਦਸਿਆ ਜਾ ਰਿਹਾ ਹੈ।ਇਸ ਤੋਂ ਪਹਿਲਾਂ ਏਥੇ ਇਕ ਸਟਾ ਕਿੰਗ ਵਲੋਂ ਫਰਜੀ ਕੰਪਿਊਟਰ ਲਾਟਰੀ ਦੀ ਦੁਕਾਨ ਖੋਲ ਕੇ ਖੁਲੇਆਮ ਦੜੇ-ਸਟੇ ਦਾ ਗੋਰਖਧੰਧਾ ਕੀਤਾ ਜਾਂਦਾ ਸੀ।ਜਿਸਦਾ ਵਿਰੋਧ ਸ਼ਿਵ ਸੈਨਾ ਵਲੋਂ ਡਟ ਕੇ ਕੀਤਾ ਗਿਆ ਅਤੇ ਵੈਸਟ ਹਲਕੇ ਚ ਚਲ ਰਹੀਆਂ ਫਰਜ਼ੀ ਕੰਪਿਊਟਰ ਲਾਟਰੀ ਦੀਆਂ ਦੁਕਾਨਾਂ ਦੇ ਸ਼ਟਰ ਡਾਊਨ ਹੋ ਗਏ।ਸਟਾ ਕਿੰਗ ਸੁਨੀਲ ਅਤੇ ਇੰਦਰਜੀਤ ਨੂੰ ਸਤਾ ਦਾ ਸਰਕੰਸ਼ਨ ਪ੍ਰਾਪਤ ਹੋਣ ਕਾਰਨ ਇਨ੍ਹਾਂ ਨੇ ਆਪਣੇ ਸ਼ਾਤਰ ਦਿਮਾਗ ਨਾਲ ਬਸਤੀ ਦਾਨਿਸ਼ਮੰਦਾ ਚ ਇਕ ਕਿਰਾਏ ਦੀ ਕੋਠੀ ਲੈਕੇ ਉਥੇ ਦੜੇ-ਸਟੇ ਦਾ ਨੈਟਵਰਕ ਚਲਾਇਆ ਹੋਇਆ ਹੈ।ਸਟਾ ਕਿੰਗ ਨੇ ਥਾਣਾ ਭਾਰਗੋ ਕੈਂਪ ਦੇ ਨਜ਼ਦੀਕ ਸ਼ਰਾਬ ਤਸਕਰ ਨਾਲ ਮਿਲਕੇ ਦੜੇ-ਸਟੇ ਦੇ ਗੋਰਖਧੰਧੇ ਦਾ ਨੈਟਵਰਕ ਚਲਾ ਰਿਹਾ ਹੈ।ਸਟਾ ਕਿੰਗ ਵਲੋਂ ਆਪਣੇ ਰਾਜਨੀਤਿਕ ਆਕਾ ਨੂੰ ਪਹੁੰਚਾਇਆ ਜਾਂਦਾ ਹੈ।ਰਾਜਨੀਤਿਕ ਆਕਾ ਸਟਾ ਕਿੰਗ ਦਾ ਬਾਲ ਵੀ ਵਿੰਗਾ ਨਹੀਂ ਹੋਣ ਦਿੰਦਾ ਜਿਥੇ ਸਟਾ ਕਿੰਗ ਦਾ ਨੈਟਵਰਕ ਚਲ ਰਿਹਾ ਹੈ ਉਥੇ ਹੀ ਹੁਣ ਵਿਰੋਧੀਧਿਰ ਭਾਜਪਾ ਦੇ ਨੇਤਾ ਦਾ ਕਰੀਬੀ ਜੋ ਜੂਸ ਦੀ ਦੁਕਾਨ ਦੀ ਆੜ ਚ ਦੜੇ-ਸਟੇ ਦਾ ਗੋਰਖਧੰਧਾ ਚਲਾ ਰਿਹਾ ਹੈ।ਜਿਸਦਾ ਚਰਚਾ ਪੂਰੇ ਵੈਸਟ ਹਲਕੇ ਵਿਚ ਜ਼ੋਰਾ ਸ਼ੋਰਾ ਨਾਲ ਚੱਲ ਰਿਹਾ ਹੈ ਦੇਖੋ ਹੁਣ ਪੁਲਿਸ ਇਸ ਉਪਰ ਕਾਰਵਾਈ ਕਰਦੀ ਹੈ ਜਾਂ ਖਾਨਾਪੂਰਤੀ।