
ਜਲੰਧਰ(NIN NEWS): ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਆਉਂਦੇ ਜਲੰਧਰ ਕੈਂਟ ਚ ਇੱਕ k ਨਾਂ ਦਾ ਹਲਵਾਈ ਅਤੇ N ਨਾਂ ਦਾ ਕਰਿਆਨੇ ਵਾਲਾ ਫ਼ਰਜ਼ੀ ਕੰਪਿਊਟਰ ਲਾਟਰੀ ਦਾ ਗੋਰਖਧੰਧਾ ਜ਼ੋਰਾ ਸ਼ੋਰਾਂ ਨਾਲ ਕਰ ਰਿਹਾ ਹੈ। ਹਲਵਾਈ ਅਤੇ ਕਰਿਆਨੇ ਵਾਲੇ ਦੇ ਸਬੰਧ ਕਈ ਕਥਿਕ ਰਾਜਨੀਤਿਕ ਲੋਕਾਂ ਅਤੇ ਪੁਲਿਸ ਦੇ ਨਾਲ ਹਨ।ਜਿਨ੍ਹਾਂ ਦੀ ਸ਼ਹਿ ਤੇ ਇਹ ਦੋਨੋਂ ਫ਼ਰਜ਼ੀ ਕੰਪਿਊਟਰ ਲਾਟਰੀ ਦਾ ਕਾਰੋਬਾਰ ਕਰ ਰਹੇ ਹਨ।


ਜਾਣਕਾਰ ਦਸਦੇ ਹਨ ਕਿ ਇਨ੍ਹਾਂ ਦੀ ਸੈਟਿੰਗ ਇੱਕ ਸਟਾ ਕਿੰਗ ਮੋਤੀ ਨਾਂ ਦੇ ਵਿਅਕਤੀ ਦੇ ਨਾਲ ਹੈ।ਜਿਸਦਾ ਨੈਟਵਰਕ ਕੈਂਟ ਹਲਕੇ ਚ ਫੈਲੀਆ ਹੋਇਆ ਹੈ।ਮੋਤੀ ਪਿੱਛਲੇ ਕਈ ਸਾਲਾਂ ਤੋਂ ਲਾਟਰੀ ਦਾ ਗੋਰਖਧੰਧਾ ਕਰ ਰਿਹਾ ਹੈ।ਇਸ ਨੇ ਕਰੋੜਾ ਰੂ ਦੀ ਬੇਨਾਮੀ ਜਾਇਦਾਤ ਬਣਾ ਲਈ ਹੈ।ਕਈ ਪੁਲਿਸ ਮੁਲਾਜ਼ਿਮਾ ਦੇ ਨਾਲ ਵੀ ਇਸਦੀ ਸੈਟਿੰਗ ਹੈ ਤੇ ਇਹ ਮੋਟੀ ਵੰਗਾਰ ਵੀ ਭਰਦਾ ਹੈ ਤੇ ਇਸ ਉਪਰ ਕੋਈ ਕਾਰਵਾਈ ਨਹੀਂ ਹੁੰਦੀ।

ਸ਼ਹਿਰ ਵਿੱਚ ਕਈ ਹਲਕਿਆਂ ਚ ਫ਼ਰਜ਼ੀ ਕੰਪਿਊਟਰ ਲਾਟਰੀ ਪੁਲਿਸ ਨੇ ਬੰਦ ਕਰਵਾ ਦਿੱਤੀ ਹੈ।ਪਰ ਜਲੰਧਰ ਵੈਸਟ ਚ ਸੁਨੀਲ ਦਾ ਨੈਟਵਰਕ ਫੈਲਿਆ ਹੋਇਆ ਹੈ ਤੇ ਇਸ ਉਪਰ ਇਕ ਪ੍ਰਭਾਵਸ਼ਾਲੀ ਨੇਤਾ ਦਾ ਹੱਥ ਹੋਣ ਕਾਰਨ ਸੁਨੀਲ ਉਤੇ ਕੋਈ ਕਾਰਵਾਈ ਨਹੀਂ ਹੋ ਰਹੀ।ਖੁਫੀਆ ਵਿਭਾਗ ਵੀ ਘੁੰਮ ਕਰਨ ਦੀ ਨੀਂਦ ਸੋ ਰਿਹਾ ਹੈ।ਜਲੰਧਰ ਦਾ ਖੁਫੀਆ ਵਿਭਾਗ ਨੂੰ ਜਾਣਕਾਰੀ ਹੋਣ ਦੇ ਬਾਬਜੂਦ ਵੀ ਉਹ ਉਚ ਅਧਿਕਾਰੀਆਂ ਤੱਕ ਫ਼ਰਜ਼ੀ ਕੰਪਿਊਟਰ ਲਾਟਰੀ ਦੇ ਖਾਇਬਾਲਾ ਦੀ ਜਾਣਕਾਰੀ ਉਚ ਅਧਿਕਾਰੀਆ ਨੂੰ ਨਹੀਂ ਪਹੁੰਚਾ ਰਹੇ।

ਹਲਵਾਈ ਅਤੇ ਕਰਿਆਨੇ ਦੀ ਦੁਕਾਨ ਕਰਨ ਵਾਲਾ ਕੈਂਟ ਹਲਕੇ ਚ ਚਲਾ ਰਿਹਾ ਹੈ ਫ਼ਰਜ਼ੀ ਕੰਪਿਊਟਰ ਲਾਟਰੀ ਦਾ ਗੋਰਖਧੰਧਾ,ਪੁਲਿਸ ਇਨ੍ਹਾਂ ਉਤੇ ਹੈ ਕਿਉਂ ਮੇਹਰਬਾਨ

