ਮੋਟੀਆਂ ਲਾਲ ਥੈਲੀਆਂ ਦੇ ਦਿਲ ਖੋਲ ਕੇ ਕਰੋ ਸਰਕਾਰੀ ਥਾਂ ਤੇ ਕਬਜਾ! ਇਹ ਅਸੀਂ ਨਹੀਂ ਨਗਰ ਨਿਗਮ ਜਲੰਧਰ ਦੇ ਅਧਿਕਾਰੀ ਕਿਹ ਰਹੇ ਨੇ।

ਜਲੰਧਰ (NIN NEWS): ਵੈਸੇ ਤਾ ਜਲੰਧਰ ਨਗਰ ਨਿਗਮ ਦੇ ਅਧਿਕਾਰੀ ਸ਼ਹਿਰ ਚ ਨਜਾਇਜ ਬਿਲਡਿੰਗ ਬਣਨ ਨੂੰ ਲੈਕੇ ਹਮੇਸ਼ਾ ਹੀ ਚਰਚਾ ਚ ਰਹਿੰਦੇ ਹਨ। ਪਰ ਹੁਣ ਜਲੰਧਰ ਨਗਰ ਨਿਗਮ ਦੇ ਅਧਿਕਾਰੀ ਆਪਣੀ ਸਰਕਾਰੀ ਥਾਂ ਤੇ ਕਬਜਾ ਕਰਵਾਣ ਨੂੰ ਲੈਕੇ ਵੀ ਅੱਜ ਕਲ ਕਾਫੀ ਚਰਚਾ ਦਾ ਵਿਸ਼ੇ ਬਨੇ ਹੋਏ ਹਨ।

ਅਸੀਂ ਗੱਲ ਕਰ ਰਹੇ ਹਾਂ ਸ਼੍ਰੀ ਗੁਰੂ ਰਵੀ ਦਾਸ ਚੌਕ ਚ ਪੈਂਦੀ ਸ਼੍ਰੀ ਗੁਰੂ ਰਵਿਦਾਸ ਮਾਰਕੀਟ ਦਾ ਜਿਥੇ ਮਾਰਕੀਟ ਚ ਕੁਛ ਦੁਕਾਨਦਾਰਾਂ ਵੱਲੋਂ ਮਾਰਕੀਟ ਚ ਬਣੇ ਕੋਰੀਡੋਰਾ ਤੇ ਨਜਾਇਜ ਕਬਜੇ ਕਰਕੇ ਕੋਰੀਡੋਰਾ ਦੀ ਥਾਂ ਤੇ ਦੁਕਾਨਾਂ ਬਾਣੇ ਲਾਇਆ ਹਨ। ਜਿਸ ਬਾਰੇ ਸ਼ਿਕਾਇਤ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਨੂੰ ਕੀਨੀ ਵਾਰ ਕੀਤੀ ਜਾ ਚੁੱਕੀ ਹੈ ਪਰ ਹਜੇ ਤਕ ਨ ਤਾਂ ਏਰੀਆ ਬਿਲਡਿੰਗ ਇੰਸਪੈਕਟਰ , ਏਰੀਆ ਏ ਟੀ ਪੀ ਵਲੋਂ ਕੋਈ ਠੋਸ ਕਰਵਾਹੀ ਕੀਤੀ ਗਈ ਹੈ, ਜਿਸ ਦਾ ਨਤੀਜਾ ਅੱਜ ਮਾਰਕੀਟ ਚ ਕੋਰੀਡੋਰ ਤੇ ਕਬਜਾ ਕਰਕੇ ਆਲੀਸ਼ਾਨ ਦਫਤਰ ਬਾਣੇ ਦਿਤਾ ਗਿਆ ਹੈ, ਜੋਕਿ ਵੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਲੰਤਾ ਪਾ ਰਿਹਾ ਹੈ।

ਕੁਛ ਦਿਨ ਪਹਿਲੇ ਨਗਰ ਨਿਗਮ ਅਧਿਕਾਰੀਆਂ ਵਲੋਂ ਕੁਛ ਕੋਰੀਡੋਰਾ ਤੇ ਕਬਜੇ ਕਰ ਲਗਾਏ ਗਏ ਸ਼ਟਰਾ ਨੂੰ ਤਾਂ ਉਖਾੜ ਦਿਤਾ ਗਿਆ ਸੀ ਪਰ ਉਸ ਤੋਂ ਬਾਅਦ ਵੀ ਮਾਰਕੀਟ ਚ ਅੱਜ ਤੱਕ ਸਰਕਾਰੀ ਜ਼ਮੀਨ ਤੇ ਕਬਜੇ ਕੀਤੇ ਜਾ ਰਹੇ ਹਨ ਅਤੇ ਆਲੀਸ਼ਾਨ ਦਫਤਰ ਬਣਾਏ ਜਾ ਰਹੇ ਹਨ।

ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ ਨਗਰ ਨਿਗਮ ਅੱਜ ਤੱਕ ਇਸ ਮਾਰਕੀਟ ਚੋ ਉਨ੍ਹਾਂ ਦੀ ਆਪਣੀ ਜ਼ਮੀਨ ਦੇ ਉਤੇ ਕੀਤੇ ਕਬਜੇ ਹਟਵਾ ਨਹੀਂ ਸਕਿਆ। ਕਿ ਨਗਰ ਨਿਗਮ ਅਧਿਕਾਰੀਆਂ ਨੇ ਮੋਟਿਆ “ਲਾਲ ਥੈਲੀਆਂ” ਲੈਕੇ ਆਪਣੀ ਅੱਖਾਂ , ਮੂੰਹ ਤੇ ਕਣ ਬੰਦ ਕਰ ਲਏ ਹਨ ?

ਹੁਣ ਵੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਅਧਿਕਾਰੀ ਕਦ ਛੁਡਵਾਂਦੇ ਨੇ ਸਰਕਾਰੀ ਥਾਂ ਤੋਂ ਕਬਜੇ, ਜਾ ਨਗਰ ਨਿਗਸ ਜਲੰਧਰ ਦੇ ਅਧਿਕਾਰੀ ਬੰਦ ਰੱਖਣਗੇ ਆਪਣੇ ਕਣ, ਅੱਖ ਤੇ ਮੁਹ!
