
ਵੱਡੇ ਪ੍ਰਭਾਵਸ਼ਾਲੀ ਨੇਤਾ ਦੀ ਸ਼ਤਰਸ਼ਿਆ ਹੇਠ ਸੱਟਾ ਮਾਫੀਆ ਲੁੱਟ ਰਿਹਾ ਹੈ ਭੋਲੇ-ਭਾਲੇ ਲੋਕਾਂ ਨੂੰ

ਜਲੰਧਰ (NIN NEWS) ਸ਼ਹਿਰ ਦੀ ਸਬ ਤੋਂ ਸੰਘਣੀ ਆਬਾਦੀ ਭਾਰਗੋ ਨਗਰ ਚ ਗਰੀਬ ਅਤੇ ਮੱਧਮ ਪਰਿਵਾਰ ਦੇ ਲੋਕ ਰਹਿੰਦੇ ਹਨ।ਜੋ ਦਿਨ ਭਰ ਮੇਹਨਤ ਮਜ਼ਦੂਰੀ ਕਰ ਆਪਣੇ ਬੱਚਿਆਂ ਦਾ ਪੇਟ ਪਾਲਦੇ ਨੇ ਪਰ ਕੁਝ ਲੋਕ ਰਾਤੋ ਰਾਤ ਅਮੀਰ ਬਣਨ ਦੇ ਸੁਪਨੇ ਲੈਕੇ ਆਪਣੀ ਦਸਾ-ਨਹੁਆ ਦੀ ਕਮਾਈ ਭਾਰਗੋ ਕੈਂਪ ਚ ਖੁਲੀਆ ਫ਼ਰਜ਼ੀ ਕੰਪਿਊਟਰ ਲਾਟਰੀ ਦੀ ਦੁਕਾਨਾਂ ਤੇ ਗੁਆਵ ਦਿੰਦੇ ਹਨ।ਇਹ ਦੁਕਾਨਾਂ ਜਲੰਧਰ ਵੈਸਟ ਦੇ ਇੱਕ ਵੱਡੇ ਰਾਜਨੀਤਿਕ ਨੇਤਾ ਦੀ ਸ਼ਤਰਸ਼ਿਆ ਹੇਠ ਇਹ ਦੁਕਾਨਾਂ (B) ਅੱਖਰ,(S) ਅੱਖਰ ਅਤੇ (B) ਅੱਖਰ ਜੋ ਕਿ ਸੱਟੇ ਦੇ ਨਾਲ ਨਾਲ ਸ਼ਰਾਬ ਦਾ ਵੀ ਗੋਰਖਧੰਧਾ ਕਰ ਰਿਹਾ ਹੈ।ਇਨ੍ਹਾਂ ਦੀ ਸਾਰੀ ਦੜੇ- ਸੱਟੇ ਦੀ ਪਰਚੀ ਵੈਸਟ ਹਲਕੇ ਦੇ ਦੜਾ-ਸੱਟਾ ਕਿੰਗ ਇੰਦਰਜੀਤ ਅਤੇ ਸੁਨੀਲ ਡਕਾਰ ਰਿਹਾ ਹੈ।ਸੁਨੀਲ ਦਾ ਸਾਰੇ ਵੈਸਟ ਹਲਕੇ ਚ ਤੂਤੀ ਬੋਲਦੀ ਹੈ।ਕਈ ਪ੍ਰੋਗਰਾਮਾ ਚ ਸੁਨੀਲ ਨੂੰ ਪ੍ਰਭਾਵਸ਼ਾਲੀ ਨੇਤਾ ਦੇ ਨਾਲ ਵੀ ਦੇਖਿਆ ਜਾਂਦਾ ਹੈ।ਜਿਸ ਨੇ ਸੁਨੀਲ ਨੂੰ ਸੱਟਾ ਕਿੰਗ ਬਣਾਇਆ ਹੈ।

ਸੁਨੀਲ ਦਾ ਇਕ ਥਾਣਾ ਪ੍ਰਭਾਰੀ ਦੇ ਨਾਲ ਵੀ ਕਾਫੀ ਬੈਠਣਾ ਉੱਠਣਾ ਸੀ ਜਿਸ ਨੂੰ ਨਵੇਂ ਆਏ ਪੁਲਿਸ ਕਮਿਸ਼ਨਰ ਨੇ ਬਦਲ ਦਿੱਤਾ ਹੈ।ਇਹ ਥਾਣਾ ਪ੍ਰਭਾਰੀ ਦੇ ਕਾਰਜਕਾਰ ਚ ਸਟੇ ਦੀਆਂ ਦੁਕਾਨਾਂ ਚ ਵਾਧਾ ਹੋਇਆ ਸੀ।ਥਾਣਾ ਪ੍ਰਭਾਰੀ ਉਤੇ ਵੀ ਉਸੇ ਹੀ ਰਾਜਨੀਤਿਕ ਦਾ ਪੂਰਾ ਹੱਥ ਦਸਿਆ ਜਾਂਦਾ ਸੀ।ਨਵੇਂ ਪੁਲਿਸ ਕਮਿਸ਼ਨਰ ਦੇ ਚਾਰਜ ਸੰਭਾਲਦਿਆਂ ਹੀ ਲੋਕਾਂ ਚ ਇਹ ਚਰਚਾ ਹੈ ਕਿ ਹੁਣ ਸ਼ਹਿਰ ਅੰਦਰ ਚਲ ਰਹੇ ਫ਼ਰਜ਼ੀ ਕੰਪਿਊਟਰ ਲਾਟਰੀ ਦੀ ਆੜ ਹੇਠ ਚਲ ਰਹੇ ਧੰਧੇ ਉਤੇ ਕਾਰਵਾਈ ਕੀਤੀ ਜਾਵੇਗੀ।

ਭਾਰਗੋ ਕੈਂਪ ਦੇ ਰਹਿਣ ਵਾਲੇ ਸਾਬਕਾ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਰਹਿ ਚੁੱਕੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋਏ ਕੀਮਤੀ ਭਗਤ ਨੇ ਫ਼ਰਜ਼ੀ ਕੰਪਿਊਟਰ ਲਾਟਰੀ ਚਲਾਉਣ ਵਾਲਿਆ ਦੇ ਖਿਲਾਫ ਮੋਰਚਾ ਖੋਲਿਆ ਹੋਇਆ ਹੈ।ਜਾਣਕਾਰ ਦਸਦੇ ਹਨ ਕਿ ਕੀਮਤੀ ਭਗਤ ਨੂੰ ਪੰਜਾਬ ਸਰਕਾਰ ਵਲੋਂ ਸਰਖਿਆ ਵੀ ਮਿਲੀ ਹੋਈ ਸੀ।ਜਦੋ ਦਾ ਕੀਮਤੀ ਭਗਤ ਨੇ ਲਾਟਰੀ ਮਾਫੀਆ ਅਤੇ ਡਰੱਗਜ਼ ਮਾਫੀਆ ਦੇ ਖਿਲਾਫ ਮਹਿਮ ਛੇੜੀ ਸੀ।ਉਦੋਂ ਹੀ ਉਨ੍ਹਾਂ ਦੀ ਸੁਰੱਖਿਆ ਦੇ ਕੈਂਚੀ ਫਿਰ ਗਈ ਅਤੇ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੀ ਸੁਰੱਖਿਆ ਵਾਪਿਸ ਬੁਲਾ ਲਈ ਅਤੇ ਕੀਮਤੀ ਭਗਤ ਬਿਨਾ ਸੁਰੱਖਿਆ ਦੇ ਹੀ ਡਰੱਗਜ਼ ਮਾਫੀਆ ਅਤੇ ਲਾਟਰੀ ਮਾਫੀਆ ਦੇ ਖਿਲਾਫ ਲੜ ਰਹੇ ਹਨ ਅਤੇ ਲਾਈਵ ਹੋਕੇ ਕਈ ਉਨ੍ਹਾਂ ਨੇ ਖੁਲਾਸੇ ਵੀ ਕੀਤੇ।

ਲਾਟਰੀ ਮਾਫੀਆ ਦੀ ਦੁਨੀਆਂ ਦੇ ਕਿੰਗ ਸੁਨੀਲ ਅਤੇ ਇੰਦਰਜੀਤ ਦੇ ਕਰਿੰਦਿਆਂ ਨੇ ਹੀ ਪੱਤਰਕਾਰਾਂ ਵਲੋਂ ਕੀਤੇ ਗਏ ਸਟਿੰਗ ਚ ਖੁਲਾਸੇ ਕੀਤੇ ਸੀ ਕਿ ਇਹ ਗੋਰਖਧੰਧਾ ਸੁਨੀਲ ਅਤੇ ਇੰਦਰਜੀਤ ਦਾ ਹੈ।ਇਨ੍ਹਾਂ ਕੁਝ ਹੋਣ ਦੇ ਬਾਬਜੂਦ ਵੀ ਨਾ ਤਾਂ ਪੁਲਿਸ ਨੇ ਇੰਦਰਜੀਤ ਤੇ ਕਾਰਵਾਈ ਨਾ ਕੀਤੀ ਨਾ ਸੁਨੀਲ ਤੇ ਸਟਾ ਕਿੰਗ ਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਚੁਕੀਆਂ ਹਨ।ਜਲੰਧਰ ਦਾ ਖੁਫੀਆ ਵਿਭਾਗ ਅੱਖਾਂ ਮੀਟ ਅਤੇ ਚੁਪ ਕਰਕੇ ਬੈਠਾ ਹੋਇਆ ਹੈ।ਕੋਈ ਵੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਖੁਫੀਆ ਵਿਭਾਗ ਦੇ ਅਧਿਕਾਰੀ ਨਹੀਂ ਦੇ ਰਹੇ।ਨਾ ਹੀ ਸਟਾ ਕਿੰਗ ਨੂੰ ਸਰਕੰਸ਼ਨ ਦੇਣ ਵਾਲੇ ਨੇਤਾਵਾਂ ਦੀ ਜਾਣਕਾਰੀ ਸਰਕਾਰ ਨੂੰ ਦੇ ਰਹੇ ਹਨ।ਅਗਰ ਖੁਫੀਆ ਵਿਭਾਗ ਪੂਰੀ ਜਾਣਕਾਰੀ ਦੇ ਰਿਹਾ ਹੈ ਤਾਂ ਸਟਾ ਮਾਫੀਆ ਦੇ ਉਤੇ ਕਾਰਵਾਈ ਕਿਉਂ ਨਹੀਂ ਹੋ ਰਹੀ।ਕਿ ਪੁਲਿਸ ਉੱਪਰ ਕਿਸੇ ਪ੍ਰਭਾਵਸ਼ਾਲੀ ਨੇਤਾਵਾਂ ਦਾ ਦਬਾਵ ਬਣਿਆ ਹੋਇਆ ਹੈ।

ਸ਼ਹਿਰ ਅੰਦਰ ਕਾਲੂ ,ਮੋਤੀ,ਗੁਲੂ, ਅਤੇ ਕਾਲਰਾ ਨੇ ਦੜੇ ਸਟੇ ਦੇ ਗੋਰਖਧੰਧੇ ਚੋਂ ਕਰੋੜਾ ਰੂ ਕਮਾਕੇ ਆਪ ਬੇਨਾਮੀ ਜਾਇਦਾਤ ਬਣਾਈ।ਉਥੇ ਹੀ ਆਪਣੇ ਪ੍ਰਭਾਵਸ਼ਾਲੀ ਨੇਤਾਵਾ ਨੂੰ ਮੋਟਾ ਹਿੱਸਾ ਦੇਕੇ ਕੀਤਾ ਮਾਲੋਮਾਲ।ਜਾਣਕਾਰ ਦਸਦੇ ਹਨ ਕਿ ਇਨ੍ਹਾਂ ਸਟਾ ਮਾਫੀਆ ਦਾ ਕਈ ਖਾਖੀ ਚ ਛੁਪਿਆ ਕਾਲੀਆ ਭੇਡਾਂ ਅਤੇ ਕੁਝ ਨਾਵਾਂ-ਨਗਾਰਾ ਦੇ ਨਾਲ ਵੀ ਸੈਟਿੰਗ ਹੈ।ਇਨ੍ਹਾਂ ਦੀਆਂ ਮੋਟੀਆਂ ਵੰਗਾਰਾਂ ਵੀ ਇਹ ਭਰਦੇ ਹਨ।ਜਲੰਧਰ ਦੇ ਲੋਕਾ ਨੇ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਚ ਚਲ ਰਹੇ ਦਿੱਲੀ ਦੇ ਮਟਕੇ ਦੀ ਆੜ ਚ ਦੜੇ-ਸਟੇ ਦਾ ਧੰਧਾ ਚਲਾਉਣ ਵਾਲੇ ਵੀ ਅੱਜ ਕਲ ਬਹੁਤ ਚਰਚਾ ਚ ਹਨ।ਜੋ ਭੋਲੇ ਭਾਲੇ ਲੋਕਾਂ ਨੂੰ ਅਮੀਰ ਬਣਨ ਦਾ ਝਾਂਸਾ ਦੇਕੇ ਲੁੱਟ ਰਹੇ ਹਨ।100 ਘਰਾਂ ਚੋ 99 ਘਰ ਸੱਟਾ ਕਿੰਗ ਦੇ ਅਤੇ ਇੱਕ ਘਰ ਸੱਟਾ ਪਾਉਣ ਵਾਲੇ ਦਾ ਹੁੰਦਾ ਹੈ।ਇਨ੍ਹਾਂ ਉੱਪਰ ਕਾਰਵਾਈ ਕਰ ਜਲੰਧਰ ਸ਼ਹਰ ਦੇ ਭੋਲੇ ਭਾਲੇ ਲੋਕਾਂ ਨੂੰ ਬਚਾਇਆ ਜਾਵੇ।