
ਜਲੰਧਰ(NIN NEWS): ਵੈਸੇ ਤਾਂ ਤੁਸੀਂ ਸਬ ਜਾਣਦੇ ਹੋ ਕਿ ਜਲੰਧਰ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਅਧਿਕਾਰੀ ਆਪਣੇ ਕਾਰਨਾਮਿਆਂ ਕਰਕੇ ਚਰਚਾ ਚ ਰਹਿੰਦੇ ਹਨ ਅੱਜ ਅਸੀਂ ਵਿਭਾਗ ਦੇ ਅਧਿਕਾਰੀਆਂ ਦਾ ਇਕ ਹੋਰ ਕਾਰਨਾਮਾ ਸ਼ਹਿਰ ਦੇ ਸ਼ਹਿਨਾਈ ਪੈਲੇਸ ਚੌਕ ਚ ਵੇਖਣ ਨੂੰ ਮਿਲਦਾ ਹੈ। ਇਸ ਚੌਕ ਦੇ ਵਿਚੋਂ ਵੇਚ ਏਰੀਆ ਦੇ ਬਿਲਡਿੰਗ ਇੰਸਪੈਕਟਰ ਤੇ ਏ ਟੀ ਪੀ ਦੀ ਬਦੌਲਤ ਰਾਤੋ ਰਾਤ ਇਕ ਨਾਜਾਇਜ ਬਿਲਡਿੰਗ ਦੀ ਦੂਜੀ ਮੰਜਿਲ ਦਾ ਲੈਂਟਰ ਵੀ ਪਾ ਦਿੱਤਾ ਗਿਆ ਸੀ ਪਰ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਕੋਈ ਕਾਰਵਾਈ ਹਜੇ ਤਕ ਨਹੀਂ ਕੀਤੀ ਗਈ ਹੈ ਜੋਕਿ ਨਗਰ ਨਿਗਮ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਕਈ ਸਵਾਲ ਖੜੇ ਕਰਦੀ ਹੈ।

ਪਤਾ ਨਹੀਂ ਨਗਰ ਨਿਗਮ ਦੇ ਅਧਿਆਕਰੀਆਂ ਦੇ ਹੱਥ ਇਸ ਬਾਣੀ ਨਾਜਾਇਜ ਬਿਲਡਿੰਗ ਤੇ ਕੋਈ ਕਰਵਾਹੀ ਕਰਨ ਤੋਂ ਕਿਊ ਰੁਕ ਜਾਂਦੇ ਹਨ, ਸੂਤਰ ਇਹ ਵੀ ਦੱਸਦੇ ਹਨ ਕਿ ਕਿਥੇ ਨ ਕਿਥੇ ਇਸ ਬਿਲਡਿੰਗ ਤੇ ਕਰਵਾਹੀ ਨ ਕਰਨ ਤੇ ਬਦਲੇ ਲਾਲ ਥੈਲੀਆਂ ਦਾ ਅਦਾਨ ਪਰਧਾਨ ਹੋਇਆ ਹੈ ਜਿਸ ਕਰਨ ਸ਼ਾਇਦ ਨ ਤਾਂ ਬਿਲਡਿੰਗ ਇੰਸਪੈਕਟਰ ਤੇ ਨ ਹੀ ਏਰੀਆ ਏ ਟੀ ਪੀ ਵਲੋਂ ਸ਼ਿਕਾਇਤਾਂ ਆਉਣ ਦੇ ਬਾਅਦ ਵੀ ਅੱਜ ਤੱਕ ਕੋਈ ਕਾਰਵਾਹੀ ਨਹੀਂ ਕੀਤੀ ਗਈ। ਨਗਰ ਨਿਗਮ ਅਧਿਕਾਰੀਆਂ ਦੇ ਲਾਲਚ ਕਰਨ ਬਿਲਡਿੰਗ ਦੇ ਮਾਲਿਕ ਵਲੋਂ ਦੂਜੀ ਮੰਜਲ ਦਾ ਵੀ ਲੈਂਟਰ ਪਾ ਦਿੱਤਾ ਗਿਆ ਹੈ ਅਤੇ ਨਗਰ ਨਿਗਮ ਅਧਿਕਾਰੀਆਂ ਦੀ ਮੇਹਰਬਾਨੀ ਨਾਲ ਇਸ ਨਾਜਾਇਜ ਬਿਲਡਿੰਗ ਤੇ ਸ਼ਟਰ ਲੱਗਣ ਦੀ ਤਿਆਰੀ ਹੈ।

ਜਦ ਵੀ ਜਲੰਧਰ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਅਧਿਕਾਰੀ ਨੂੰ ਨਾਜਾਇਜ ਬਣੀ ਬਿਲਡਿੰਗ ਦੇ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ ਕਿ ਫਾਈਲ/ਮਿਸਲ ਉਚ ਅਧਿਕਾਰੀ ਪਾਸ ਪੈਂਡਿੰਗ/ਵਿੱਚਾਰ ਅਧੀਨ ਹੈ। ਇਹੋ ਜਿਹਾ ਜਵਾਬ ਦੇ ਕੇ ਸਾਫ ਪਤਾ ਲਗਦਾ ਹੈ ਕਿ ਅਧਿਆਰੀ ਕਿਥੇ ਨ ਕਿਥੇ ਸਰਕਾਰ ਕੋਲੋਂ ਮੋਟਿਆ ਤਨਖਾਵਾਂ ਲੈਣ ਦੇ ਬਾਵਜੂਦ ਲਾਲ ਥੈਲੀਆਂ ਦਾ ਲਾਲਚ ਚ ਸਰਕਾਰ ਦੇ ਸਮਾਰਟ ਸਿਟੀ ਪ੍ਰੋਇਜਕਟ ਤੇ ਪਾਣੀ ਫੇਰਨ ਚ ਕੋਈ ਕਸਰ ਨਹੀਂ ਛੱਡਦੇ।

ਸੂਤਰ ਵੀ ਦੱਸਦੇ ਹਨ ਕਿ ਇਸ ਬਿਲਡਿੰਗ ਦੇ ਮਾਲਕ ਦਾ ਇਕ ਭਤੀਜਾ ਜੋ ਕਿ ਇੱਕ (M) ਨਾਂ ਦੇ ਪੱਤਰਕਾਰ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਨਗਰ ਨਿਗਮ ਦੇ ਅਧਿਕਾਰੀਆਂ ਲਾਲ ਲਾਲ ਥੈਲੀਆਂ ਦਾ ਆਰ ਪ੍ਰਧਾਨਾਂ ਦੀ ਛਤਰ ਛਾਇਆ ਹੁੰਦਾ ਹੈ।

ਜਾਣਕਾਰ ਦੱਸਦੇ ਹਨ ਕਿ ਇਸ ਨਾਜਾਇਜ ਬਿਲਡਿੰਗ ਚ ਕਿਸੇ ਰਾਜਨੇਤਾ ਦਾ ਵੀ ਹਿੱਸਾ ਹੈ।
ਨਗਰ ਨਿਗਸ ਕਮਿਸ਼ਨਰ ਸਾਬ ਪਹਿਲੇ ਇਕ ਰਿਹਾਇਸ਼ੀ ਮਕਾਨ ਤੇ ਬਣਿਆ R1 INN ਹੋਟਲ ਤੇ ਹੁਣ ਚੋਂਕ ਦੇ ਵਿਚੋਂ ਵਿਚ ਬਣ ਗਈ ਇਹ ਨਾਜਾਇਜ ਬਿਲਡਿੰਗ ਕਿਊ ਨਹੀਂ ਹੁੰਦੀ ਕੋਈ ਕਰਵਾਹੀ?
