ਜਲੰਧਰ ਆਰ.ਟੀ.ਏ ਦਫਤਰ ਦੇ ਇੱਕ ਕਲਰਕ ਨੇ ਰਖਿਆ ਹੈ ਨਿਜੀ ਕਰਿੰਦਾ।

ਹਮ ਕੋ ਕਿਸੀ ਕਾ ਡਰ ਨਹੀਂ ਕੋਈ ਕਨੂੰਨ ਹਮ ਪਰ ਨਹੀਂ….!

ਜਲੰਧਰ(ਰਵੀ ਕੁਮਾਰ): ਉਂਝ ਤਾਂ ਆਰਟੀਏ ਦਫਤਰ ਸਦਾ ਹੀ ਸੁਰਖੀਆਂ ਵਿਚ ਰਹਿੰਦਾ ਹੈ ਜਿੱਥੇ ਆਏ ਦਿਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਇੱਕ ਕਲਰਕ ਨੇ ਰਖਿਆ ਹੈ ਨਿਜੀ ਕਰਿੰਦਾ ਜੋ ਕਿ ਅਕਸਰ ਹੀ ਸਰਕਾਰੀ ਰਿਕਾਰਡ ਨਾਲ ਛੇੜਖਾਨੀ ਕਰਦਾ ਹੈ।

ਜੋ ਕਿ ਕਈ ਵਾਰ ਸਰਕਾਰੀ ਰਿਕਾਰਡ ਨੂੰ ਇਧਰ-ਉਧਰ ਕਰਦਾ ਦਿਖਾਈ ਦਿੰਦਾ ਹੈ ਇੱਕ ਪਾਸੇ ਸਰਕਾਰ ਦਾਅਵਾ ਕਰਦੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਰਹੇ ਹਾਂ ਅਤੇ ਦੂਸਰੇ ਪਾਸੇ ਆਰਟੀਓ ਦਫ਼ਤਰ ਵਿੱਚ ਭ੍ਰਿਸ਼ਟਾਚਾਰ ਨੂੰ ਖੁੱਲ੍ਹਾ ਸੱਦਾ ਦਿੰਦੇ ਹਨ ਪ੍ਰਾਈਵੇਟ ਕਰਿੰਦੇ ਇਸ ਕਰਿੰਦੇ ਨੂੰ ਇੱਕ ਕਲਰਕ ਨੇ ਨਿਜੀ ਤੋਰ ਰੱਖਿਆ ਹੋਇਆ ਹੈ ਜੋ ਕਿ ਕਲਰਕ ਦਾ ਸਾਰਾ ਲੈਣ-ਦੇਣ ਕਰਦਾ ਹੈ ਉਂਝ ਤਾਂ ਉਸ ਕਲਰਕ ਕੋਲ ਵੀ ਹਮੇਸ਼ਾ ਜਨਤਾ ਨੂੰ ਘੱਟ ਅਤੇ ਏਜੰਟਾਂ ਨੂੰ ਜ਼ਿਆਦਾ ਦੇਖਿਆ ਜਾਂਦਾ ਹੈ ਪਰ ਜਿਨ੍ਹਾਂ ਦਾ ਕੰਮ ਰਹਿ ਜਾਂਦਾ ਹੈ ਉਹ ਇਹ ਕਰਿੰਦੇ ਜ਼ਰੀਏ ਪੂਰਾ ਕੀਤਾ ਜਾਂਦਾ ਹੈ ਇਹ ਕਰਿੰਦਾਂ ਹਰ ਵੇਲੇ ਆਰਟੀਏ ਦਫਤਰ ਦੇ ਵਿੱਚ ਅਤੇ ਦਫਤਰ ਦੇ ਆਲੇ ਦੁਆਲੇ ਦੇਖਿਆ ਜਾਂਦਾ ਹੈ ਜੋ ਕਿ ਸ਼ਰੇਆਮ ਸਰਕਾਰੀ ਰਿਕਾਰਡ ਨੂੰ ਫਰੋਲਦਾ ਛੇੜਖਾਨੀ ਕਰਦਾ ਦਿਖਾਈ ਦਿੰਦਾ ਹੈ ਅਤੇ ਇੱਧਰ ਉੱਧਰ ਕਰਦਿਆਂ ਦਿਖਾਈ ਦਿੰਦਾ ਹੈ।
ਗੌਰ ਹੋਵੇ ਕਿ ਅਗਸਤ ਮਹੀਨੇ 2022 ਵਿਚ ਵਿਜੀਲੈਂਸ ਦੀ ਟੀਮ ਨੇ ਰੇਟ ਕੀਤਾ ਸੀ ਜਿਸ ਤੋਂ ਬਾਅਦ ਇਹ ਕਰਿੰਦਾ ਦੋ ਚਾਰ ਮਹੀਨੇ ਬਾਅਦ ਤੱਕ ਇਥੇ ਦਿਖਾਈ ਨਹੀਂ ਦਿੱਤਾ ਸੀ ਪਰ ਹੁਣ ਇਹ ਉਹ ਦੋ ਚਾਰ ਮਹੀਨਿਆਂ ਦੀ ਕਸਰ ਦੱਬ ਕੇ ਕੱਢ ਰਿਹਾ ਹੈ ਪ੍ਰਸ਼ਾਸਨ ਤੇ ਸੁਆਲੀਆ-ਨਿਸ਼ਾਨ ਇਹ ਉਠਦਾ ਹੈ ਇਹ ਪ੍ਰਾਈਵੇਟ ਕਹਿੰਦਾ ਏਥੇ ਕੀ ਕਰਦਾ ਹੈ ਪ੍ਰਸ਼ਾਸਨ ਦੀ ਨੱਕ ਥੱਲੇ ਚੱਲ ਰਿਹਾ ਹੈ।
ਭ੍ਰਿਸ਼ਟਾਚਾਰ ਦਾ ਕੰਮ ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦਿੰਦਾ ਹੈ ਜਾਂ ਇਸੇ ਤਰ੍ਹਾਂ ਹੀ ਇਹ ਕਰਿੰਦਾ ਕਲਰਕ ਲਈ ਕਲੈਕਸ਼ਨ ਕਰਦਾ ਰਹੇਗਾ ਅਤੇ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਦਾ ਰਹੇਗਾ ਬਾਕੀ ਦੱਸਾਂਗੇ ਅਗਲੇ ਭਾਗ ਵਿੱਚ