ਜੇਮਸ, ਮੰਗਾਂ ਤੇ ਲੱਡੂ! ਕਰ ਰਹੇ ਨੇ ਲੱਖਾਂ ਦਾ ਕਾਰੋਬਾਰ, ਫੂਡ ਸਪਲਾਈ ਵਿਭਾਗ ਅਤੇ ਪੁਲਿਸ ਕਿਉ ਹੈ ਇਨ੍ਹਾਂ ਉਤੇ ਮੇਹਰਬਾਨ?
ਕਾਕਾ ਜੀ ਸੁਣਿਆ ਏ ਕਿਵੇਂ ਕੱਢਦੇ ਨੇ ਸਿਲੰਡਰਾਂ ਚੋਂ ਗੈਸ!
ਫੂਡ ਸਪਲਾਈ ਵਿਭਾਗ ਅਤੇ ਪੁਲਿਸ ਕਿਉ ਹੈ ਇਨ੍ਹਾਂ ਉਤੇ ਮੇਹਰਬਾਨ ! ਕੀ ਹੈ ਇਸ ਚ ਰਾਜ
ਜਲੰਧਰ(NIN NEWS): ਸ਼ਹਿਰ ਦੇ ਬੂਟਾ ਪਿੰਡ ਦੇ ਕਈ ਘਰਾਂ ਚ ਗੈਸ ਸਿਲੰਡਰਾ ਚੋ ਗੈਸ ਕਢ ਕੇ ਲਾਭਪਾਤਰੀਆਂ ਨੂੰ ਮੋਟਾ ਚੁਣਾ ਲਗਾਇਆ ਜਾ ਰਿਹਾ ਹੈ।ਜਿਸਦੀ ਖਬਰ ਸਬੰਧਿਤ ਪੁਲਿਸ ਨੂੰ ਵੀ ਹੈ ਪਰ ਕੁਝ ਕਾਲੀਆ ਭੇਡਾਂ ਇਨ੍ਹਾਂ ਗੈਸ ਕਢਣ ਵਾਲਿਆ ਦੇ ਨਾਲ ਰਲਕੇ ਮੋਟੇ ਮੁਨਾਫੇ ਚੋ ਇਨ੍ਹਾਂ ਨੂੰ ਵੀ ਹਿੱਸਾ ਜਾਂਦਾ ਹੈ ! ਜਾਣਕਾਰ ਦੱਸਦੇ ਹਨ ਕਿ ਇੰਨਾ ਹੀ ਨਹੀਂ ਇਸ ਮੋਟੇ ਮੁਨਾਫ਼ੇ ਚੋਂ ਇਕ ਕਥਿਤ ਪੱਤਰਕਾਰ ਨੂੰ ਇੱਕ ਚਿੱਟੇ ਰੰਗ ਦੀ ਬਰੀਜ਼ਾ ਲੈ ਕੇ ਦਿੱਤੀ ਹੋਈ ਹੈ।
ਖੁਰਾਕ ਅਤੇ ਸਿਵਲ ਸਪਲਾਈ ਖਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀ ਬੇਖਬਰ ਹਨ।ਉਨ੍ਹਾਂ ਦੀ ਲਾਪਰਵਾਹੀ ਦੇ ਨਾਲ ਗੈਸ ਸਿਲੰਡਰ ਮਾਫੀਆ ਲੱਖਾਂ ਰੂ ਹਰ ਮਹੀਨੇ ਲੋਕਾਂ ਨੂੰ ਸਪਲਾਈ ਕਰਨ ਵਾਲੇ ਗੈਸ ਸਿਲੰਡਰਾ ਚੋਂ ਗੈਸ ਕਢ ਕੇ ਮੋਟੀ ਕਮਾਈ ਕਰ ਰਹੇ ਹਨ।ਖੁਰਾਕ ਅਤੇ ਸਿਵਲ ਸਪਲਾਈ ਖਪਤਕਾਰ ਮਾਮਲੇ ਵਿਭਾਗ ਦੇ ਏ ਐਫ ਐਸ ਓ ਦੇ ਨਾਲ ਫੋਨ ਤੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।ਜਾਣਕਾਰ ਦਸਦੇ ਹਨ ਕਿ ਗੈਸ ਸਿਲੰਡਰਾ ਚੋ ਗੈਸ ਕਢ ਕੇ ਦੂਸਰੇ ਸਿਲੰਡਰ ਭਰਨ ਵਾਲਿਆ ਦੇ ਕੋਲ ਆਪਣਾ ਜੁਗਾੜ ਵੀ ਹੈ।
ਜਿਸਦੇ ਨਾਲ ਇਹ ਇੱਕ ਸਿਲੰਡਰ ਚੋ ਦੂਸਰੇ ਸਿਲੰਡਰ ਚ ਗੈਸ ਤਬਦੀਲ ਕਰਦੇ ਹਨ।ਕਈ ਗੈਸ ਏਜੰਸੀਆਂ ਲੋਕਾਂ ਦੇ ਘਰ ਗੈਸ ਸਪਲਾਈ ਕਰਨ ਤੋਂ ਪਹਿਲਾਂ ਕਿਸੇ ਖੁਲੇ ਪਲਾਟ ਅੰਦਰ ਜਾਕੇ ਪਲਾਟ ਮਾਲਕ ਨਾਲ ਰਲਕੇ ਗੈਸ ਕਢ ਲੈਂਦੇ ਹਨ ਅਤੇ ਬਾਦ ਵਿੱਚ ਇਹ ਲਾਭਪਾਤਰੀਆਂ ਨੂੰ ਗੈਸ ਦੀ ਸਪਲਾਈ ਕਰਦੇ ਹਨ।ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਰ ਬੂਟਾ ਪਿੰਡ ਚ ਵਡੇ ਗੈਸ ਸਿਲੰਡਰ ਮਾਫੀਆ ਸਰਗਰਮ ਹਨ ਜਿਨ੍ਹਾਂ ਕੋਲ 20 ਤੋਂ 25 ਸਿਲੰਡਰ ਖੁਦ ਦੇ ਹਨ ਜੋ ਗੈਸ ਏਜੰਸੀਆਂ ਤੋਂ ਗੈਸ ਸਿਲੰਡਰ ਲਿਆਕੇ ਪਹਿਲਾਂ ਆਪਣੇ ਸਿਲੰਡਰਾ ਵਿੱਚ ਆਪਣੇ ਜੁਗਾੜ ਰਾਂਹੀ ਗੈਸ ਨੂੰ ਤਬਦੀਲ ਕਰਦੇ ਹਨ ਅਤੇ ਬਾਦ ਵਿੱਚ ਖਪਤਕਾਰਾਂ ਤੱਕ ਘਟ ਵਜਨ ਵਾਲੇ ਸਿਲੰਡਰ ਪਹੁੰਚਾਉਂਦੇ ਹਨ ਇਹ ਧੰਧਾ ਕਰਨ ਵਾਲੇ ਚੰਨੀ ਸਰਕਾਰ ਦੀ ਮਹਿਮ ਤੇ ਪੋਚਾ ਫੇਰ ਰਹੇ ਹਨ।
ਜਾਣਕਾਰ ਦਸਦੇ ਹਨ ਕਿ ਬੂਟਾ ਪਿੰਡ ਵਿਚ ਇਹ ਗੋਰਖਧੰਧਾ ਕਰਨ ਵਾਲ਼ੇ ਤਿੰਨ ਭਾਈਵਾਲ ਹਨ ਪਹਿਲੇ ਦਾ ਨਾਂ ਜ (James) ਅਤੇ ਦੂਜੇ ਦਾ ਨਾਂ (Manga) ਅਤੇ ਤੀਜੇ ਦਾ ਨਾਂ (Laddu) ਦੇ ਨਾਂ ਤੋਂ ਜਾਣਿਆ ਜਾਂਦਾ ਹੈ ! ਮੁਹੱਲੇ ਵਾਲੇ ਦਬੀ ਜ਼ੁਬਾਨ ਵਿੱਚ ਦੱਸਦੇ ਹਨ ਕਿ ਸਵੇਰੇ 10 ਵਜੇ ਤੋਂ 12 ਤੋਂ ਲੈ ਕੇ ਇੱਥੇ ਕਈ ਗੈਸ ਏਜੰਸੀਆਂ ਦੇ ਰੇਹੜੀ ਚਾਲਕਾਂ ਦੀ ਭੀੜ ਲੱਗ ਜਾਂਦੀ ਹੈ ਇੰਨਾ ਹੀ ਨਹੀਂ ਇਨ੍ਹਾਂ ਦਾ ਕਹਿਣਾ ਹੈ ਕਿ ਇਹ ਇਕ ਰੇਹੜੀ ਵਾਲੇ ਕੋਲ ਤਿੰਨ ਸੌ ਰੁਪਿਆ ਵਸੂਲੀ ਕਰਦੇ ਹਨ ।ਖੁਰਾਕ ਅਤੇ ਸਿਵਲ ਸਪਲਾਈ ਖਪਤਕਾਰ ਮਾਮਲੇ ਵਿਭਾਗ ਜਲੰਧਰ ਅਤੇ ਕਮਿਸ਼ਨਰੇਟ ਪੁਲਿਸ ਜਲੰਧਰ ਕਿਉਂ ਨਹੀਂ ਇਨ੍ਹਾਂ ਤੇ ਕਰ ਰਹੀ ਕਾਰਵਾਈ ! ਕੀ ਹੈ ਰਾਜ਼
ਅਗਲੇ ਭਾਗ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਸ ਕਿਸ ਗੈਸ ਏਜੰਸੀਆਂ ਦੇ ਸਿਲੰਡਰ ਚੋਂ ਗੈਸ ਕੱਢੀ ਜਾਂਦੀ ਹੈ ਦੱਸਿਆ ਜਾਵੇਗਾ