ਥਾਣਾ 2 ਦੀ ਪੁਲਿਸ ਨੇ ਇਕ ਨੌਜਵਾਨ ਤੇ ਐਕਸਾਈਜ਼ ਐਕਟ ਦਾ ਕੀਤਾ ਮੁਕੱਦਮਾ ਦਰਜ।
ਜਲੰਧਰ(NIN NEWS): ਮਾਨਯੋਗ ਸ੍ਰੀ ਨੌਨਿਹਾਲ ਸਿੰਘ ਆਈ.ਪੀ.ਐਸ ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਵਲੋ ਭੈੜੇ ਅਨਸਰਾ ਖਿਲਾਫ ਚਲਾਈ ਗਈ ਮੁਹਿੰਮ ਨੂੰ ਜਾਰੀ ਰਖਦਿਆ ਸ਼੍ਰੀ ਸੁਹੇਲ ਮੀਰ IPS ADCP-1 ਅਤੇ ਸ਼੍ਰੀ ਸੁਖਦੀਪ ਸਿੰਘ ਏਸੀਪੀ ਸੇੰਟ੍ਰਲ ਦੀਆ ਹਦਾਇਤਾ ਤੇ Insp. ਅਜਾਇਬ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੂੰ 2 ਜਲੰਧਰ ਦੀ ਨਿਗਰਾਨੀ ਹੇਠ ਸ਼ਰਾਬ ਦੀ ਬਰਾਮਦਗੀ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਕਿ ਮਿਤੀ 21.12.2021 ਨੂੰ SI ਬਲਵਿੰਦਰ ਕੁਮਾਰ ਨੂੰ 1154 ਸਮੇਤ ਸਾਥੀ ਕਰਮਚਾਰੀਆ ਦੇ ਗਸ਼ਤ ਦੇ ਸਬੰਧ ਮੁਹੱਲਾ ਬਾਗ ਬਾਹਰੀਆ ਵਿੱਚ ਸੀ ਕਿ ਇਕ ਮੋਨਾ ਨੋਜਵਾਨ ਹੀਰੋ ਮੈਸਟਰੋ ਸਕੂਟਰੀ ਬਿੰਨਾ ਨੰਬਰੀ ਰੰਗ ਚਿੱਟਾ ਜਿਸ ਨੇ ਪੈਰਾ ਵਿੱਚ ਇੱਕ ਬੋਰਾ ਪਲਾਸਟਿਕ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੁੜਨ ਲਗਾ ਤਾ ਸਕੂਟਰੀ ਬੰਦ ਹੋ ਗਈ ਜੋ ਪੈਰਾ
ਵਿੱਚ ਰੱਖੇ ਬੋਰਾ ਪਲਾਸਟਿਕ ਨੂੰ ਚੁੱਕ ਕੇ ਭਜਣ ਲਗਾ ਤਾ SI ਬਲਵਿੰਦਰ ਕੁਮਾਰ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕੀਤਾ ਜਿਸ ਦਾ ਨਾਮ ਪਤਾ ਪੁੱਛਣ ਤੇ ਲਵ ਕੁਮਾਰ ਪੁੱਤਰ ਮਹਿੰਦਰ ਨਾਥ ਵਾਸੀ ਮਕਾਨ ਨੰ.625 ਬਾਗ ਬਾਹਰੀਆ ਕਪੂਰਥਲਾ ਰੋਡ ਜਲੰਧਰ ਦਸਿਆ ਜਿਸ ਦੇ ਬੋਰੇ ਦੀ ਤਾਲਸ਼ੀ ਕਰਨ ਤੇ ਉਸ ਵਿਚੋਂ 18 ਬੋਤਲਾ ਮਾਰਕਾ 999 ਪਾਵਰ
ਸਟਾਰ ਫਾਇਨ ਵਿਸਕੀ ਫਾਰ ਸੇਲ ਇੰਨ ਚੰਡੀਗੜ ਉਨਲੀ ਬ੍ਰਾਮਦ ਹੋਣ ਤੇ ਦੋਸ਼ੀ ਲੱਵ ਕੁਮਾਰ ਖਿਲਾਫ ਮੁਕੱਦਮਾ ਨੰਬਰ 161 ਮਿਤੀ 21.12.2021 ਅ/ਧ 61 Ex. Act ਥਾਣਾ ਡਵੀਜ਼ਨ ਨੂੰ 2 ਜਲੰਧਰ ਦਰਜ ਰਜਿਸਟਰ ਕੀਤਾ ਗਿਆ । ਜੋ ਬਾਹਰਲੀ ਸਟੇਟ ਦੀ ਸ਼ਰਾਬ ਹੋਣ ਕਰਕੇ ਦੋਸ਼ੀ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜੋ ਮਾਣਯੋਗ ਅਦਾਲਤ ਵਿੱਚ ਦੋਸ਼ੀ ਲਵ ਕੁਮਾਰ ਨੂੰ ਜੂਡੀਸ਼ਲ ਜੇਲ ਬੰਦ ਕਰਨ ਦਾ ਹੁਕਮ ਫਰਮਾਇਆ ਗਿਆ ਹੈ।
ਗ੍ਰਿਫਤਾਰ ਦੋਸ਼ੀ:-ਲਵ ਕੁਮਾਰ ਪੁੱਤਰ ਮਹਿੰਦਰ ਨਾਥ ਵਾਸੀ ਮਕਾਨ ਨੰ.625 ਬਾਗ ਬਾਹਰੀਆ ਕਪੂਰਥਲਾ ਰੋਡ ਜਲੰਧਰ।
ਬਾਮਦਗੀ :-13.500 ML ਸ਼ਰਾਬ ਸਮੇਤ ਐਕਟਿਵਾ ਬਿਨਾ ਨੰਬਰ
ਦੋਸ਼ੀ ਖਿਲਾਫ ਪਹਿਲਾ ਦਰਜ ਮੁਕੱਦਮੇ :-ਮੁ ਨੂੰ 84 ਮਿਤੀ 17.09.14 ਅ/ਧ 61 Ex Act ਥਾਣਾ ਡਵੀਜਨ ਨੰ 1 ਜਲੰਧਰ।
ਮੁ ਨੂੰ 81 ਮਿਤੀ 25.06.17 ਅ/ਧ 61 Ex Act 420/468/467/482/34 ਭ:ਦ ਥਾਣਾ ਲਾਂਬੜਾ