ਮਜੀਠੀਆ ਤੇ ਪਰਚਾ ਕਰਨਾ ਪੰਜਾਬ ਸਰਕਾਰ ਦੀ ਬੋਖਲਟ ਹੈ, ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਮਜੀਠੀਆ ਜੀ ਦੇ ਨਾਲ ਡਟ ਕੇ ਖੜ੍ਹਾ ਹੈ::ਲਲਿਤ ਕੁਮਾਰ ਬੱਬੂ
ਜਲੰਧਰ (NIN NEWS): ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮਜੀਤ ਮਜੀਠੀਆ ਨਾਲ ਸਾਰਾ ਪੰਜਾਬ ਖੜ੍ਹਾ ਹੈ।ਕਾਂਗਰਸ ਵੱਲੋਂ ਬਿਨਾਂ ਸਬੂਤਾਂ ਦੇ ਝੂਠਾ ਪਰਚਾ ਦਰਜ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਬੱਬਰ ਸ਼ੇਰ ਦੀ ਦਹਾੜ ਤੋਂ ਘਬਰਾ ਗਈ ਹੈ ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਬੀ,ਸੀ ਵਿੰਗ ਦੇ ਮੀਤ ਪ੍ਰਧਾਨ ਲਲਿਤ ਕੁਮਾਰ ਬੱਬੂ ਨੇ ਪ੍ਰੈੱਸ ਨਾਲ ਲਿਖਤੀ ਬਿਆਨ ਰਾਹੀਂ ਜਾਰੀ ਕਰਦਿਆਂ ਕਹੇ।
ਉਨ੍ਹਾਂ ਕਿਹਾ ਕਿ ਪੰਜਾਬ ਚ ਅਮਨ ਸ਼ਾਂਤੀ ਚਾਹੁੰਦਾ ਹਰ ਆਦਮੀ ਮਜੀਠੀਆ ਨਾਲ ਚੱਟਾਨ ਵਾਂਗ ਖਡ਼੍ਹਾ ਹੈ। ਕਾਂਗਰਸ ਸਰਕਾਰ ਵੱਲੋਂ ਤਿੰਨ ਡੀਜੀਪੀ ਬਦਲਣ ਤੋਂ ਬਾਅਦ ਜੋ ਸਿਆਸੀ ਦਬਾਅ ਬਣਾ ਕੇ FIR ਮਜੀਠੀਆ ਵਿਰੁੱਧ ਦਰਜ ਕੀਤੀ ਗਈ ਹੈ ਉਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ। ਬੱਬੂ ਨੇ ਕਿਹਾ ਜਿਸ ਦਾ ਕੋਈ ਸਬੂਤ ਕੋਈ ਗਵਾਹ ਨਹੀਂ ਉਸ ਲਈ ਕੇਸ ਦਰਜ ਕਰਕੇ ਹਾਈ ਕੋਰਟ ਵਿੱਚ ਬੰਦ ਪਈ ਫਾਈਲ ਦੀ ਵੀ ਕਾਂਗਰਸ ਸਰਕਾਰ ਨੇ ਤੌਹੀਨ ਕੀਤੀ ਹੈ।
ਬੱਬੂ ਨੇ ਸਮੂਹ ਵਰਕਰਾਂ ਨੂੰ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪਾਈ ਭਾਜੀ ਦਾ ਜਵਾਬ ਦੇਣ ਲਈ ਤਿਆਰ ਬਰ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਹਰ ਰੋਜ਼ ਹੋ ਰਹੀਆਂ ਬੇਅਦਬੀਆਂ ਦੀ ਵਾਰਦਾਤਾਂ ਤੋਂ ਜਨਤਾ ਦਾ ਰੁਖ ਬਦਲਣ ਲਈ ਬਦਲਾਖੋਰੀ ਨੀਤੀ ਤੇ ਉਤਰ ਆਈ ਹੈ।