ਪੰਜਾਬ ਪੁਲਿਸ ਦੇ ਮੁਲਾਜ਼ਿਮਾ ਦੇ ਖਿਲਾਫ ਮੰਦੀ ਸ਼ਬਦਾਵਲੀ ਬੋਲਣ ਵਾਲੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਪੁਲਿਸ ਤੋਂ ਮੰਗਣ ਮੁਆਫੀ:-ਗੋਰੀਆ
ਜਲੰਧਰ (ਵਿਨੋਦ ਕੁਮਾਰ) ਸ਼ਿਵ ਸੈਨਾ ਰਾਸ਼ਟਰਹਿੱਤ ਦੇ ਪ੍ਰਮੁੱਖ ਸੁਭਾਸ਼ ਗੋਰੀਆ ਨੇ ਅੱਜ ਕਾਂਗਰਸ ਪੰਜਾਬ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਨੂੰ ਆਖਿਆ ਕਿ ਪੰਜਾਬ ਪੁਲਿਸ ਮੁਲਾਜਿਮਾ ਦੇ ਖਿਲਾਫ ਵਰਤੀ ਗਈ ਆਪਣੀ ਮੰਦੀ ਸ਼ਬਦਾਵਲੀ ਲਈ ਮੁਆਫੀ ਮੰਗਣ।ਅੱਜ ਸੋਮਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਗੀਤਾ ਕਾਲੋਨੀ ਗੋਰੀਆ ਕੰਪਲੈਕਸ ਕਾਂਸ਼ੀ ਨਗਰ ਰੋਡ ਵਿਖੇ ਚੁਣਿੰਦੇ ਪੱਤਰਕਾਰਾ ਦੇ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਮੁੱਖ ਸੁਭਾਸ਼ ਗੋਰੀਆਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਪੁਲਿਸ ਦੇ ਖਿਲਾਫ ਮੰਦੀ ਸ਼ਬਦਾਵਲੀ ਬੋਲਣ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਚੁੱਪ ਕਿਉਂ ਬੈਠੇ ਹਨ।ਗੋਰੀਆ ਨੇ ਕਿਹਾ ਕਿ ਇਸ ਮਾਮਲੇ ਵਿੱਚ ਪਹਿਲਾਂ ਇੱਕ ਡੀ ਐਸ ਨੂੰ ਬੋਲਣ ਪਿਆ ਅਤੇ ਹੁਣ ਐਸ ਆਈ ਨੂੰ ਵੀ ਬੋਲਣਾ ਪਿਆ ਹੈ।
ਉਨ੍ਹਾਂ ਨੇ ਕਿਹਾ ਕਿ ਵਰਦੀ ਵਿੱਚ ਹੁੰਦੀਆਂ ਹੋਈਆਂ ਇਕ ਸ਼ਕਤੀਸ਼ਾਲੀ ਬੰਦੇ ਦੇ ਖਿਲਾਫ ਬੋਲਣਾ ਬਹੁਤ ਔਖਾ ਹੁੰਦਾ ਹੈ ਪਰ ਇਸ ਪੁਲਿਸ ਅਧਿਕਾਰੀ ਦੇ ਬਿਆਨ ਤੋਂ ਉਨ੍ਹਾਂ ਦੇ ਅੰਦਰੁਲੇ ਗੁੱਸੇ ਤੇ ਮਾਨਸਿਕਤ ਅਵੱਸਥਾ ਸਮਝਣੀ ਚਾਹੀਦੀ ਹੈ।ਉਨ੍ਹਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਅਤੇ ਗ੍ਰਹ ਮੰਤਰੀ ਨੂੰ ਚਾਉਂਦਾ ਹਾਂ ਕਿ ਉਹ ਆਪਣੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਨੂੰ ਸਮਝਾਉਣ ਕਿ ਉਹ ਵਰਦੀ ਧਾਰੀ ਪੁਲਿਸ ਅਫਸਰਾਂ ਦੇ ਖਿਲਾਫ ਬਿਆਨਬਾਜ਼ੀ ਤੇ ਮਨੋਬਲ ਡੇਗਣ ਵਾਲੀਆਂ ਟਿੱਪਣੀਆਂ ਤੋਂ ਗੁਰੇਜ਼ ਕੀਤਾ ਜਾਵੇ।
ਜੋ ਪਹਿਲਾ ਟਿੱਪਣੀਆਂ ਕੀਤੀਆਂ ਹਨ ਉਹ ਵਾਪਿਸ ਲੈਕੇ ਪੁਲਿਸ ਕੋਲੋ ਮੁਆਫੀ ਮੰਗਣੀ ਚਾਹੀਦੀ ਹੈ ਤਾਂ ਜੋ ਪੁਲਿਸ ਦਾ ਮਨੋਬਲ ਤੇ ਵਰਦੀ ਦੀ ਇਜ਼ਤ ਕਾਇਮ ਰਹੇ।ਉਨ੍ਹਾਂ ਨੇ ਕਿਹਾ ਕਿ 1984 ਦੇ ਦੌਰਾਨ ਪੰਜਾਬ ਵਿੱਚ ਪੰਜਾਬ ਪੁਲਿਸ ਨੇ ਅੱਤਵਾਦ ਨੂੰ ਹੀ ਠੱਲ ਪਾਈ ਹੈ ਅਤੇ ਪੰਜਾਬ ਪੁਲਿਸ ਦਾ ਹੀ ਪੂਰੇ ਦੇਸ਼ ਵਿੱਚ ਰੁਤਬਾਹ ਅਤੇ ਰੌਬ ਹੈ ਪੰਜਾਬ ਪੁਲਿਸ ਅੱਤਵਾਦ ਦੇ ਖਿਲਾਫ ਡੱਟ ਕੇ ਲੜਦੀ ਆ ਰਹੀ ਹੈ।