PART-1 ਜਲੰਧਰ ਕੈਂਟ ਚ ਦਿਨ ਚੜ੍ਹਦਿਆਂ ਹੀ ਫੈਲਣਾ ਸ਼ੁਰੂ ਹੋ ਜਾਂਦਾ ਹੈ ਦਿਓਰ-ਭਰਜਾਈ ਦਾ ਚਿੱਟੇ ਦਾ ਕਾਰੋਬਾਰ।
ਜਲੰਧਰ(NIN NEWS): ਵਿਧਾਨ ਸਭਾ ਹਲਕਾ ਜਲੰਧਰ ਕੈਂਟ ਚ ਦਿਨ ਚੜ੍ਹਦਿਆਂ ਹੀ ਫੈਲਣਾ ਸ਼ੁਰੂ ਹੋ ਜਾਂਦਾ ਚਿੱਟਾ ਮਾਫੀਆ ਦਾ ਮੱਕੜ ਜਾਲ ਇਹ ਮੱਕੜ ਜਾਲ ਕਾਦੀਆਂ ਵਾਲੀ ਪਿੰਡ (B.B) ਅੱਖਰਾਂ ਨਾਲ ਜਾਣੇ ਜਾਂਦੇ ਰਿਸ਼ਤੇ ਚ ਦਿਓਰ ਭਰਜਾਈ ਚਿੱਟੇ ਦਾ ਕਾਰੋਬਾਰ ਬੇਧੜਕ ਖਾਕੀ ਚ ਲੁਕਿਆ ਭੇਡਾਂ ਕਾਰਨ ਕਾਰੋਬਾਰ ਕਰ ਰਹੇ ਹਨ ਇਨ੍ਹਾਂ ਦੋਨਾਂ ਦਿਉਰ ਭਰਜਾਈ ਨੇ ਚਿੱਟੇ ਦਾ ਕਾਰੋਬਾਰ ਤੋਂ ਕਰੋੜਾਂ ਰੁਪਏ ਦੀ ਬੇਨਾਮੀ ਜਾਇਦਾਦ ਬਣਾ ਲਈ ਹੈ ਇਨ੍ਹਾਂ ਤੋਂ ਆਸੇ ਪਾਸੇ ਦੇ ਪਿੰਡਾਂ ਤੋਂ ਜਿੱਥੇ ਮੁੰਡੇ ਨਸ਼ਾ ਲੈਣ ਆਉਂਦੇ ਹਨ ਉੱਥੇ ਹੀ ਹੁਣ ਕੁੜੀਆਂ ਵੀ ਕਿਸੇ ਨਾਲੋਂ ਘੱਟ ਨਹੀਂ ਹਨ ਇੱਥੇ ਕੁੜੀਆਂ ਵੀ ਨਸ਼ਾ ਲੈਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਦੀਆਂ ਦੇਖੀਆਂ ਗਈਆਂ ਹਨ ਇਨ੍ਹਾਂ ਨਸ਼ਾ ਤਸਕਰਾਂ ਨੇ ਲੋਕਾਂ ਅਤੇ ਪ੍ਰਸ਼ਾਸਨ ਦੀ ਅੱਖਾਂ ਚ ਧੂੜ ਪਾਉਣ ਲਈ ਦੋਨੋਂ ਭਰਾ ਟੈਕਸੀ ਦਾ ਕੰਮ ਕਰਦੇ ਹਨ ਪਿੰਡ ਕਾਦੀਆਂਵਾਲੀ ਕਿਸੇ ਵੀ ਨੁੱਕਰ ਜਾਂ ਗਲੀ ਚੋਂ ਇਨ੍ਹਾਂ ਦੇ ਕਾਰੋਬਾਰ ਛੋਟੇ ਛੋਟੇ ਬੱਚਿਆਂ ਨੂੰ ਪੁੱਛ ਲਓ ਤਾਂ ਉਹ ਸਿੱਧਾ ਹੀ (B.B) ਅੱਖਰ ਦਿਉਰ ਭਰਜਾਈ ਦਾ ਝੱਟ ਨਾ ਲੈ ਲੈਂਦਾ ਹੈ ਜਾਣਕਾਰੀ ਵੀ ਦੱਸਦੇ ਹਨ ਕਿ ਇਨ੍ਹਾਂ ਦੇ ਪਿੱਛੇ ਕਈ ਸਿਆਸੀ ਆਗੂਆਂ ਦਾ ਵੀ ਹੱਥ ਹੈ ਜੋ ਇਨ੍ਹਾਂ ਦੀ ਸੈਟਿੰਗ ਖਾਕੀ ਛੁਪੀਆਂ ਕਾਲੀਆਂ ਭੇਡਾਂ ਨਾਲ ਸਮੇਂ ਸਮੇਂ ਕਰਵਾਉਂਦੇ ਰਹਿੰਦੇ ਹਨ
ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪੁਲੀਸ ਇਨ੍ਹਾਂ ਤੇ ਕਰਦੀ ਹੈ ਕੋਈ ਕਾਰਵਾਈ ਜਾਂ ਨਹੀਂ।