ਭ੍ਰਿਸ਼ਟਾਚਾਰ ਦਾ ਬੋਲ-ਬਾਲਾ ਪ੍ਰਸ਼ਾਸਨ ਦੇ ਨੱਕ ਥਲੇ ਜਲੰਧਰ ਚ ਬਿਨਾ ਐਨ ਓ ਸੀ ਦੇ ਹੋ ਰਹੀਆਂ ਨੇ ਕਿਸੇ ਦੇ ਡਰ ਖੌਫ ਤੋਂ ਬਿਨਾਂ ਰਜਿਸਟਰੀਆਂ
ਕਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਹੁੰਚਦਾ ਹੈ ਇਸਦਾ ਮੋਟਾ ਹਿੱਸਾ ਤਾਂਹੀ ਤਾਂ ਨਹੀਂ ਹੋ ਰਹੀ ਕੋਈ ਕਾਰਵਾਈ
ਜਲੰਧਰ (NIN NEWS): ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਛੇੜੀ ਗਈ ਜੰਗ ਨੂੰ ਪੂਰੇ ਪੰਜਾਬ ਵਿੱਚ ਲੋਕਾਂ ਵਲੋਂ ਸਮਰਥਨ ਦਿਤਾ ਜਾ ਰਿਹਾ ਹੈ।ਦੂਸਰੇ ਪਾਸੇ ਜਲੰਧਰ ਚ ਪ੍ਰਸ਼ਾਸਨ ਦੀ ਨੱਕ ਥੱਲੇ ਭੂਮ ਮਾਫੀਆ ਵਲੋਂ ਬਿਨਾਂ ਐਨ ਓ ਸੀ ਦੇ ਰਜਿਸਟਰੀਆਂ ਕਰਵਾਈਆ ਜਾ ਰਹੀਆਂ ਹਨ ਜਿਸਦੀ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਨੂੰ ਕੀਤੀ ਜਾ ਚੁੱਕੀ ਹੈ।ਜਾਣਕਾਰ ਦਸਦੇ ਹਨ ਕਿ ਜਲੰਧਰ ਚ ਤਹਿਸੀਲਦਾਰ 1 ਵਲੋਂ ਬਿਨਾ ਐਨ ਓ ਦੀ ਦੀਆਂ ਰਜਿਸਟਰੀਆਂ ਕਰਕੇ ਮੋਟੀ ਕਮਾਈ ਕੀਤੀ ਗਈ ਹੈ।ਜਿਸਦਾ ਖੁਲਾਸਾ ਬੀਤੇ ਦਿਨੀਂ ਪੱਤਰਕਾਰ ਵਾਰਤਾ ਵਿਚ ਕੁਛ ਸਮਾਜ ਸੇਵਿਕਾ ਵਲੋਂ ਕੀਤਾ ਗਿਆ ਸੀ।
ਉਨ੍ਹਾਂ ਵਲੋਂ ਆਰੋਪ ਲਗਾਇਆ ਗਿਆ ਸੀ ਕਿ ਬਿਨਾਂ ਐਨ ਓ ਸੀ ਦੇ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ।ਇਕ ਪਾਸੇ ਸੂਬਾ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਜੰਗ ਛੇੜੀ ਹੋਈ ਹੈ।ਦੂਸਰੇ ਪਾਸੇ ਜਲੰਧਰ ਦੇ ਪ੍ਰਸ਼ਾਸਨ ਦੇ ਨੱਕ ਥਲੇ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੈ।ਕਿਸੇ ਦੇ ਡਰ ਖੌਫ ਤੋਂ ਬਿਨਾਂ ਐਨ ਓ ਸੀ ਦੇ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ।ਜਿਸਦਾ ਮੋਟਾ ਹਿੱਸਾ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਥਿਕ ਤੋਰ ਤੇ ਪਹੁੰਚਦਾ ਹੈ।ਇਸ ਮਾਮਲੇ ਦੀ ਸ਼ਿਕਾਇਤ ਹੋਣ ਦੇ ਬਾਬਜੂਦ ਵੀ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ।ਲੋਕਾਂ ਦਾ ਕਹਿਣਾ ਹੈ ਕਿ ਆਪ ਸਰਕਾਰ ਦਾ ਸੱਤਾ ਚ ਆਉਣ ਤੋਂ ਪਹਿਲਾਂ ਲੋਕਾਂ ਨੂੰ ਇਹ ਗਰੰਟੀ ਦਿੱਤੀ ਸੀ ਕਿ ਪੂਰੇ ਪੰਜਾਬ ਭਰ ਚ ਭ੍ਰਿਸ਼ਟਾਚਾਰ ਜੜ ਤੋਂ ਖਤਮ ਕੀਤਾ ਜਾਵੇਗਾ।ਪਰ ਸਰਕਾਰ ਬਦਲ ਗਈ ਕੰਮ ਓਵੇਂ ਦੇ ਓਵੇਂ ਹੀ ਚਲ ਰਹੇ ਹਨ।ਅਗਲੇ ਭਾਗ ਚ ਨੰਗਲ ਸਲੇਮਪੁਰ ਚ ਨਜਾਇਜ਼ ਬਣੀ ਕਾਲੋਨੀ ਦਾ ਪੂਰਾ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਪਹੁੰਚ ਗਿਆ ਹੈ।ਉਸਦਾ ਖੁਲਾਸਾ ਕੀਤਾ ਜਾਵੇਗਾ।