अंतरराष्ट्रीयअपराधई-पेपरबिजनेसराजनीतिराष्ट्रीय

ਕੰਨੁ ਬੋਲਾ,ਸਿਰੁ ਗੰਜਾ ਨੇ ਬੈੰਕ ਚੋਂ ਲਿਆ 4 ਕਰੋੜ ਤੋਂ ਵੱਧ ਦਾ ਕਰਜ਼ਾ,ਭਾਈਵਾਲਾਂ ਨਾਲ ਰਲਕੇ ਕਰਜੇ ਵਾਲੀ ਜ਼ਮੀਨ ਚ ਕਟੀ ਕਾਲੋਨੀ ਵੇਚੇ ਪਲਾਟ।

10 ਹਜ਼ਾਰ ਦੀ ਥਾਂ ਹੁਣ 15 ਹਜ਼ਾਰ ਲਿਆ ਜ਼ਾ ਰਿਹਾ ਹੈ ਬਿਨਾਂ ਐਨ ਓ ਸੀ ਦੀਆ ਰਜਿਸਟਰੀਆਂ ਕਰਵਾਉਣ ਦਾ

ਦੀਵੇ ਥੱਲੇ ਹਨੇਰਾ,ਕਿ ਬਣੁ ਦੁਨੀਆ ਦਾ ਜਦੋ ਤਹਿਸੀਲਦਾਰ ਹੀ ਸਰਕਾਰ ਦੇ ਆਦੇਸ਼ਾਂ ਦੀਆਂ ਉਡਾ ਰਹੇ ਨੇ ਧੱਜੀਆਂ

ਜਲੰਧਰ (NIN NEWS): ਸੂਬੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀਆਂ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਗੈਰ ਕਾਨੂੰਨੀ ਧੰਧਾ ਕਰਨ ਵਾਲਿਆਂ ਦੇ ਖਿਲਾਫ ਸਖ਼ਤੀ ਦੇ ਨਾਲ ਐਕਸ਼ਨ ਲੈ ਰਹੇ ਹਨ ਅਤੇ ਉਨ੍ਹਾਂ ਨੇ ਆਪਣਾ ਇਕ ਹੈਲਪਲਾਈਨ ਨੰਬਰ 9501200200 ਵੀ ਜਾਰੀ ਕੀਤਾ ਹੈ।ਇਸ ਨੰਬਰ ਤੇ ਕੋਈ ਵੀ ਤੁਹਾਡੇ ਕੋਲੋਂ ਰਿਸ਼ਵਤ ਮੰਗਦਾ ਹੈ ਤਾਂ ਤੁਸੀਂ ਇਸ ਨੰਬਰ ਤੇ ਉਸਦੀ ਵੀਡੀਓ ਜਾਂ ਆਡੀਓ ਭੇਜ ਦਿਓ ਤਾਂ ਸਰਕਾਰ ਇਸ ਉਪਰ ਸਖਤੀ ਨਾਲ ਐਕਸ਼ਨ ਲਵੇਗੀ।ਇਹ ਸ਼ਬਦ ਕੁਛ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੇ ਸਨ।ਜਲੰਧਰ ਸ਼ਹਿਰ ਅੰਦਰ ਪ੍ਰਸ਼ਾਸਨ ਦੀ ਨੱਕ ਥਲੇ ਬਿਨਾ ਐਨ ਓ ਸੀ ਦੇ ਰਜਿਸਟਰੀਆਂ ਕਿਵੇਂ ਹੋ ਰਹੀਆ ਹਨ।ਇਸ ਦਾ ਖੁਲਾਸਾ ਪਹਿਲਾ ਵੀ ਅਸੀਂ ਕਰ ਚੁੱਕੇ ਹਾਂ ਜਾਣਕਾਰ ਦਸਦੇ ਹਨ ਕਿ ਇਕ ਕੇ ਨਾਮ ਦਾ ਵਸਿਕਾ ਨਵੀਸ ਜੋ ਤਹਿਸੀਲਦਾਰਾ ਨਾਲ ਕਥਿਕ ਤੋਰ ਤੇ ਮਿਲਕੇ ਭੂਮ ਮਾਫੀਆ ਵਲੋਂ ਕਟੀਆ ਗਈਆਂ ਨਜਾਇਜ਼ ਕਾਲੋਨੀਆਂ ਦੀਆਂ ਰਜਿਸਟਰੀਆਂ ਬਿਨਾ ਐਨ ਓ ਸੀ ਦੇ ਕਰਵਾਉਂਦਾ ਹੈ।ਜਾਣਕਾਰ ਦਸਦੇ ਹਨ ਕਿ ਪਹਿਲਾਂ 10 ਹਜ਼ਾਰ ਰੁ ਇੱਕ ਬਿਨਾ ਐਨ ਓ ਸੀ ਦੇ ਰਜਿਸਟਰੀਆਂ ਦਾ ਲਿਆ ਜਾਂਦਾ ਸੀ ਅਤੇ ਹੁਣ ਆਪ ਸਰਕਾਰ ਬਣਨ ਤੋਂ ਬਾਦ ਹੁਣ ਇਸਦਾ ਰੇਟ ਵਧਾਕੇ 15 ਹਜ਼ਾਰ ਰੂ ਕਰ ਦਿੱਤਾ ਹੈ।

ਕਿਸੇ ਦੇ ਡਰ ਖੌਫ ਤੋਂ ਬਿਨਾਂ ਇਹ ਖੁਲੇਆਮ ਬਿਨਾ ਐਨ ਓ ਸੀ ਦੇ ਰਜਿਸਟਰੀਆਂ ਕਰ ਰਹੇ ਹਨ।ਨੰਗਲ ਸਲੇਮਪੁਰ ਵਾਲੀ ਨਜਾਇਜ਼ ਕਾਲੋਨੀ ਦੇ ਵਿਚ ਵੀ ਇਸ ਵਸੀਕਾ ਨਵੀਸ ਦਾ ਪੂਰਾ ਹੱਥ ਹੈ।ਇਸ ਨੇ ਕਾਲੋਨੀ ਕੱਟਣ ਵਾਲੇ ਮਾਲਿਕਾ ਦੇ ਸੇਵਾਦਾਰ ਸ਼ਰਮਾ ਦੇ ਨਾਮ ਨਾਲ ਜਾਨੇ ਜਾਂਦੇ ਵਿਅਕਤੀ ਦੇ ਨਾਮ ਪਾਵਰ ਔਫ ਟੋਰਨੀ ਕਰਵਾਈ ਹੋਈ ਹੈ ਜੋ ਹਜੇ ਵੀ ਬਿਨਾ ਐਨ ਓ ਸੀ ਦੇ ਰਜਿਸਟਰੀਆਂ ਕਰਵਾ ਰਿਹਾ ਹੈ।ਇਸ ਕਾਲੋਨੀ ਦੀਆ ਸ਼ਿਕਾਇਤਾਂ ਮੁੱਖ ਮੰਤਰੀ ਪੰਜਾਬ ਨੂੰ ਵੀ ਕੀਤੀਆਂ ਗਈਆਂ ਫਿਰ ਵੀ ਕੋਈ ਕਰਵਾਓ ਕਿਉਂ ਨਹੀਂ।ਇੱਕ ਪਾਸੇ ਆਪ ਸਰਕਾਰ ਲੋਕਾਂ ਨੂੰ ਇਹ ਵਿਸ਼ਵਾਸ ਦਿਲਵਾਉਂਦੀ ਹੈ ਕਿ ਭ੍ਰਿਸ਼ਟਾਚਾਰ ਕਰਨ ਵਾਲੀਆਂ ਦੇ ਉਪਰ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਵੇਗੀ।ਪਰ ਜਲੰਧਰ ਸ਼ਹਿਰ ਚ ਪ੍ਰਸ਼ਾਸਨ ਦੇ ਨੱਕ ਥੱਲੇ ਭ੍ਰਿਸ਼ਟਾਚਾਰ ਦਾ ਪੂਰਾ ਬੋਲ ਬਾਲਾ ਹੈ।ਇਸ ਘੜੀ ਚ ਕਈ ਪ੍ਰਸ਼ਾਸਨਿਕ ਅਧਿਕਾਰੀਆ ਦਾ ਵੀ ਹੱਥ ਹੈ।ਜਿਨ੍ਹਾਂ ਨੂੰ ਭੂਮ ਮਾਫੀਆ ਵਲੋਂ ਹਿੱਸਾ ਪਹੁੰਚਦਾ ਹੈ।

ਕੇ ਅੱਖਰ ਵਾਲਾ ਵਸਿਕਾ ਨਵੀਸ ਅੱਜ ਕੱਲ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਦ ਸਿੱਧਾ ਸਾਧਾਂ ਅਤੇ ਕੈਂਚੀ ਚਪਲ ਪਾਕੇ ਸਧਾਰਨ ਇਨਸਾਨ ਬਣਕੇ ਤਹਿਸੀਲ ਚ ਆਉਂਦਾ ਹੈ।ਅੱਜ ਤੋ ਕੁਛ ਦਿਨ ਪਹਿਲਾਂ ਜਦ ਇਸਦਾ ਕਾਲਾ ਚਿੱਠਾ ਇਕ ਐਸ ਡੀ ਐਮ ਨੇ ਖੋਲਿਆ ਸੀ।ਜਾਣਕਾਰ ਦਸਦਾ ਹਨ ਕਿ ਉਹ ਐਸ ਡੀ ਐਮ ਟਰੇਨਿੰਗ ਤੇ ਆਇਆ ਹੋਇਆ ਸੀ ਅਤੇ ਉਸ ਨੇ ਟ੍ਰੇਨਿੰਗ ਸਮੇਂ ਹੀ ਕਈ ਵੱਡੇ ਮਗਰਮਛਾ ਦੀ ਫਾਈਲਾ ਖੁਲਵਾ ਲਈਆਂ ਸਨ।ਜਾਣਕਾਰ ਦਸਦੇ ਹਨ ਕਿ ਪਹਿਲਾਂ ਜਲੰਧਰ ਸ਼ਹਿਰ ਚ 2 ਨਸ਼ਾ ਤਸਕਰਾਂ ਦੇ ਨਾਲ ਸਬੰਧ ਰੱਖਣ ਵਾਲੀ ਜੈ ਵੀਰੂ ਦੀ ਜੋੜੀ ਚਰਚਾ ਚ ਸੀ।ਹੁਣ ਭੂਮ ਮਾਫੀਆ ਦੇ ਕਾਰੋਬਾਰ ਨੂੰ ਅਗੇ ਵਧਾਉਣ ਲਈ ਜੈ ਵੀਰੂ ਦੀ ਨਵੀਂ ਜੋੜੀ ਨੇ ਜਨਮ ਲੈ ਲਿਆ ਹੈ।ਜੋ ਅਕਸਰ ਵਿਵਾਦਾਂ ਵਿਚ ਰਹਿੰਦੀ ਹੈ।

ਅਗਲੇ ਭਾਗ ਚ ਜਲੰਧਰ ਦ ਇੱਕ ਭੂਮ ਮਾਫੀਆ ਜੋ ਕੰਨੁ ਬੋਲਾ,ਸਿਰੁ ਗੰਜਾ ਜਿਸਨੇ ਕਾਲਾ ਸੰਘ ਰੋਡ ਦੇ ਕੋਲ ਕਾਲੋਨੀ ਨਾਇਜਰਾ ਨਾਲ ਮਿਲਕੇ ਇੱਕ ਕਾਲੋਨੀ ਕਟੀ ਹੋਈ ਹੈ ਅਤੇ ਉਸ ਕਾਲੋਨੀ ਦਾ ਕਰੋੜਾ ਦਾ ਲੋਨ ਵੀ ਬੈੰਕ ਚੋ ਲੈ ਲਿਆ ਹੈ ਅਤੇ ਲੋਕਾਂ ਨੂੰ ਘੱਟ ਭਾਵ ਤੇ ਪਲਾਟ ਵੇਚ ਕੇ ਰਜਿਸਟਰੀਆਂ ਵੀ ਕਰਵਾ ਰਿਹਾ ਹੈ।

ਕੰਨੁ ਬੋਲਾ ਅਤੇ ਸਿਰੁ ਗੰਜਾ ਹਮੇਸ਼ਾ ਹੀ ਠਗੀਆਂ ਦੇ ਮਾਮਲੇ ਚ ਚਰਚਾ ਚ ਰਿਹਾ।ਇਸ ਦੀ ਕਵਰ ਸਟੋਰੀ ਅਗਲੇ ਭਾਗ ਚ ਪੜ੍ਹੋ!

News India Now

News India Now is Government Registered Online Web News Portal.

Related Articles

Leave a Reply

Your email address will not be published. Required fields are marked *

Back to top button