ਜਲੰਧਰ (NIN NEWS): ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਨੇ ਜਿਥੇ ਨਸ਼ਾ ਵਿਰੋਧੀਆਂ ਅਤੇ ਗ਼ੈਰਕਾਨੂੰਨੀ ਧੰਦਾ ਕਰਨ ਵਾਲਿਆਂ ਦੇ ਖਿਲਾਫ ਵੱਡੇ ਪੱਧਰ ਤੇ ਮੁਹਿੰਮ ਛੇੜੀ ਹੋਈ ਹੈ ਉਥੇ ਹੀ ਜਲੰਧਰ ਦਿਹਾਤੀ ਚ ਐਸਐਸਪੀ ਦੀ ਹੱਦ ਦੇ ਅੰਦਰ ਪੈਂਦੇ ਅਲਾਵਲਪੁਰ’ ਕਿਸ਼ਨਗੜ੍ਹ ਅੱਡਾ , ਆਦਮਪੁਰ ‘ ਧੋਗੜੀ ਆਦਿ ਪਿੰਡਾਂ ਚ ਦਿਨ ਚੜ੍ਹਦੇ ਹੀ ਫਰਜ਼ੀ ਕੰਪਿਊਟਰ ਲਾਟਰੀ ਦਾ ਗੋਰਖ ਧੰਦਾ ਸ਼ੁਰੂ ਹੋ ਜਾਂਦਾ ਹੈ।
ਇਸ ਵੱਡੇ ਪੱਧਰ ਤੇ ਕਥਿਤ ਸਫੈਦਪੋਸ਼ ਕਈ ਨੇਤਾਵਾਂ ਦਾ ਹੱਥ ਹੋਣ ਕਾਰਨ ਪੁਲਸ ਇਨ੍ਹਾਂ ਉੱਤੇ ਕਾਰਵਾਈ ਕਰਨ ਚ ਢਿੱਲ ਮੱਠ ਵਰਤਦੀ ਹੈ ਕੁਝ ਮਹੀਨੇ ਪਹਿਲਾਂ ਕੁਝ ਮਹੀਨੇ ਪਹਿਲਾਂ ਪੱਤਰਕਾਰਾਂ ਵੱਲੋਂ ਫਰਜ਼ੀ ਕੰਪਿਊਟਰ ਲਾਟਰੀ ਚਲਾਉਣ ਵਾਲਿਆਂ ਦਾ ਸਟਿੰਗ ਕੀਤਾ ਗਿਆ ਸੀ ਜਿਥੇ ਦਡ਼ਾ ਸੱਟਾ ਦੀਆਂ ਪਰਚੀਆਂ ਲਿਖਣ ਵਾਲੇ ਕਰਿੰਦੇ ਨੇ ਖੁਦ ਨਾਮੀ ਵਿਅਕਤੀਆਂ ਦੇ ਨਾਂ ਉਗਲੇ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ! ਸੱਟਾਂ ਕਿੰਗ ਦਾ ਨੈੱਟਵਰਕ ਚਲਾਉਣ ਵਾਲਿਆਂ ਨੇ ਆਪਣੇ ਕੋਡ ਵੀ ਰੱਖੇ ਹੁੰਦੇ ਹਨ ਜਿਵੇਂ ਕਿ ਇੱਕ ਨੂੰ ਇੱਕ ਦੋ ਨੂੰ ਦੂਆ ਤੈਨੂੰ ਧੀਆ ਚਾਰ ਨੂੰ ਚੌਕਾ ਪੰਜ ਨੂੰ ਪੰਜਾਹ ਛੇ ਨੂੰ ਕਪਿਲ ਦੇਵ ਸੱਤ ਨੂੰ ਸੱਪ ਅੱਠ ਨੂੰਹ ਡਮਰੂ ਨੂੰਹ ਨੂੰ ਨਾਈ ਤੇ ਜ਼ੀਰੋ ਨੂੰ ਮੁੰਡਾ ਕਹਿ ਕੇ ਬੁਲਾਉਂਦੇ ਹਨ ! ਜਾਣਕਾਰ ਦੱਸਦੇ ਹਨ ਇਹ ਝੋਲਾ ਛਾਪ ਡਾਕਟਰਾਂ ਦਾ ਇਕ ਦਿਨ ਦਾ ਲੱਖਾਂ ਦਾ ਕੰਮ ਹੈ।
ਆਲੇ ਦੁਆਲੇ ਪਿੰਡਾਂ ਦੇ ਲੋਕ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਦਿਹਾਤੀ ਅੰਦਰ ਹਰ ਰੋਜ਼ ਕਰੋੜਾਂ ਰੁਪਏ ਦਾ ਸੱਟਾ ਖੁੱਲ੍ਹੇਆਮ ਦੁਕਾਨਾਂ ਖੋਲ੍ਹ ਕੇ ਹੋ ਰਿਹਾ ਹੈ ਉਸ ਉਪਰ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ ਤਾਂ ਕਿ ਪਬਲਿਕ ਦੇ ਵਿਚ ਪੁਲਿਸ ਦੀ ਛਵੀ ਕੋਈ ਸਵਾਲੀਆ ਨਿਸ਼ਾਨ ਨਾ ਲੱਗੇ
ਅਗਲੇ ਭਾਗ ਚ ਇਸ ਝੋਲਾ ਛਾਪ ਡਾਕਟਰ ਦੀਆਂ ਦੁਕਾਨਾਂ ਦੀਆਂ ਫੋਟੋਆਂ ਅਤੇ ਵੀਡੀਓ ਨਾ ਪ੍ਰਕਾਸ਼ਿਤ ਕੀਤੀ ਜਾਏਗੀ ਖ਼ਬਰ