
ਉਸਤਾਦ ਚੇਲੇ ਨੇ ਕਟੀ ਪਲਾਈ ਫੈਕਟਰੀ ਤੇ ਨਜਾਇਜ਼ ਕਾਲੋਨੀ
ਕਾਲੋਨੀ ਕੱਟਣ ਤੋਂ ਪਹਿਲਾਂ ਨੇਤਾ ਨੂੰ ਮਿਲੀ ਦੁਕਾਨ ਗਿਫ਼੍ਟ
ਜਲੰਧਰ (NIN NEWS) ਸ਼ਹਿਰ ਦੀ ਬਸਤੀ ਖੇਤਰ ਚ ਪੈਂਦੇ ਗੁਰੂ ਨਾਨਕ ਨਗਰ ਬਸਤੀ ਸ਼ੇਖ਼ ਜਲੰਧਰ ਵਿੱਖੇ ਇੱਕ ਪਲਾਈ ਫੈਕਟਰੀ ਦੀ ਜ਼ਮੀਨ ਤੇ ਭੂਮ ਮਾਫੀਆ ਵੱਲੋ ਇੱਕ ਨੇਤਾ ਦੇ ਨਾਲ ਕਥਿਕ ਮਿਲੀਭੁਗਤ ਦੇ ਨਾਲ ਨਜਾਇਜ਼ ਕਾਲੋਨੀ ਕੱਟ ਕੇ ਉਸ ਨੇਤਾ ਨੂੰ ਗਿਫ਼੍ਟ ਵਿੱਚ ਇੱਕ ਦੁਕਾਨ ਦੇ ਦਿੱਤੀ।ਜਿਸਦਾ ਚਰਚਾ ਪੂਰੇ ਬਸਤਿਆ ਦੇ ਵਿੱਚ ਅਗ ਵਾਂਗੂ ਫੈਲਿਆ ਹੋਇਆ ਹੈ।ਜਾਣਕਾਰ ਦਸਦੇ ਹਨ ਕਿ ਇਹ ਕਾਲੋਨੀ ਇੱਕ ਦੂਧ ਵੇਚਣ ਵਾਲੇ ਤੋਂ ਬਣੇ ਡਿਪੂ ਹੋਲਡਰ ਅਤੇ ਉਸਦੇ ਉਸਤਾਦ ਆਪ ਦਾ ਬੁੱਲਟ ਛੱਡ ਭਾਜਪਾ ਚ ਸ਼ਾਮਿਲ ਹੋਏ ਨੇਤਾ ਨੇ ਆਪਣੇ ਸਾਥੀਆਂ ਨਾਲ ਮਿਲਕੇ ਕਾਲੋਨੀ ਕਟ ਦਿੱਤੀ।

ਜਿਸਦੀ ਸ਼ਿਕਾਇਤ ਲੋਕਲ ਬਾਰਡੀ ਅਤੇ ਪ੍ਰਿੰਸੀਪਲ ਸੈਕਟਰੀ ਚੰਡੀਗੜ ਨੂੰ ਲੋਕਾਂ ਵਲੋਂ ਕੀਤੀ ਗਈ।ਦੁੱਧ ਵੇਚਣ ਵਾਲਾ ਨੇਤਾ ਇੱਕ ਵਾਰਡ ਚ ਕੌਂਸਲਰ ਬਣਦਾ ਦੇ ਸੁਪਨੇ ਦੇਖ ਰਿਹਾ ਹੈ ਅਤੇ ਉਸਦਾ ਉਸਤਾਦ ਜੋ ਆਪ ਦਾ ਬੁੱਲਟ ਛੱਡ ਭਾਜਪਾ ਚ ਸ਼ਾਮਿਲ ਹੋ ਚੁਕਾ ਹੈ ਤੇ ਉਹ ਵਿਧਾਇਕ ਦੇ ਸੁਪਨੇ ਦੇਖ ਰਿਹਾ ਹੈ।ਇਹ ਨੇਤਾ ਆਪ ਦੀ ਟਿਕਟ ਤੋਂ ਤਾਂ ਭਾਰੀ ਬਹੁਮਤ ਦੇ ਨਾਲ ਹਾਰਿਆ ਹੀ ਸੀ ਤੇ ਇਸ ਨੇ ਆਪਣੀ ਹਾਰਨ ਦੀ ਸ਼ਰਨ ਤਾਂ ਕਿ ਕਰਨੀ ਸੀ ਆਪਣੀ ਧਰਮ ਪਤਨੀ ਨੂੰ ਇੱਕ ਵਾਰਡ ਤੋਂ ਕੌਂਸਲਰ ਦੀ ਚੋਣ ਲੜਾ ਦਿੱਤੀ ਜਿਥੇ ਇਸ ਨੂੰ ਮੂੰਹ ਦੀ ਖਾਣੀ ਪਈ ਜਾਣਕਾਰ ਇਹ ਵੀ ਦਸਦੇ ਹਨ ਕਿ ਜਿਸਦਾ ਇਹ ਬੁੱਲਟ ਬੜੀ ਹੀ ਰੋਹਬ ਦੇ ਨਾਲ ਚਲਾਉਂਦਾ ਸੀ ਹੁਣ ਉਹ ਵੀ ਭਾਜਪਾ ਚ ਸ਼ਾਮਿਲ ਹੋਣ ਦੀ ਤਿਆਰੀ ਚ ਹੈ ਤੇ ਜਿਸ ਨੂੰ ਭਾਜਪਾ ਦੀ ਮਹਿਲਾ ਵਿੰਗ ਦੀ ਵੱਡੀ ਜਿੰਮੇਵਾਰੀ ਮਿਲਣ ਦੇ ਆਸਾਰ ਚ ਹਨ।

ਜਾਣਕਾਰ ਇਹ ਵੀ ਦਸਦੇ ਹਨ ਕਿ ਇਸਦੇ ਵਿਰੋਧੀ ਕੌਂਸਲਰ ਨੂੰ ਕਰੋਨਾ ਹੋ ਗਿਆ ਹੈ ਜੋ ਜਮੀਨੀ ਤੋਰ ਤੇ ਲੋਕਾਂ ਦੇ ਨਾਲ ਜੁੜਿਆ ਹੋਇਆ ਹੈ ਅਤੇ ਭਾਜਪਾ ਦੇ ਵੱਡੇ ਨੇਤਾਵਾਂ ਦੀ ਅੱਖ ਇਸ ਨੇਤਾ ਤੇ ਹੈ ਹੋ ਸਕਦਾ ਹੈ ਕਿ ਇਸ ਨੇਤਾ ਨੂੰ ਭਾਜਪਾ ਦੀ ਟਿਕਟ ਮਿਲ ਜਾਵੇ ਤੇ ਬੁੱਲਟ ਰਸਤੇ ਚ ਹੀ ਪੈਂਚਰ ਹੋ ਜਾਵੇ ਅਤੇ ਉਸ ਨੇਤਾ ਨੂੰ ਧੱਕਾ ਲਗਾਉਣ ਵਿਚ ਵੀ ਕਈ ਮੁਸੀਬਤਾਂ ਦਾ ਸਾਮਣਾ ਕਰਨਾ ਪਵੇ।ਪਲਾਈ ਫੈਕਟਰੀ ਦੀ ਸ਼ਿਕਾਇਤ ਕਰਤਾ ਨੇ ਹੁਣ ਸਾਰਾ ਮਾਮਲਾ ਇਲੈਕਸ਼ਨ ਕਮਿਸ਼ਨ ਤੱਕ ਪਹੁੰਚਾ ਦਿੱਤਾ ਹੈ।ਸ਼ਿਕਾਇਤ ਕਰਤਾ ਨੇ ਕਿਹਾ ਕਿ ਪਲਾਈ ਫੈਕਟਰੀ ਵਾਲੀ ਜ਼ਮੀਨ ਤੇ ਬਣੀਆਂ ਨਜਾਇਜ਼ ਕਾਲੋਨੀਆਂ ਨਗਰ ਨਿਗਮ ਵਲੋਂ ਪਾਸ ਨਹੀਂ ਹੈ ਕਿਉਂਕਿ ਕਾਲੋਨੀ ਕੱਟਣ ਵਾਲੇ ਭੂਮ ਮਾਫੀਆ ਦੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਹੱਥ ਕੀਤੇ ਨਾ ਕਿਤੇ ਮਿਲੇ ਹੋਏ ਹਨ ਜਿਸਦੇ ਚਲਦਿਆਂ ਇਸ ਕਾਲੋਨੀ ਤੇ ਕਾਰਵਾਈ ਨਹੀਂ ਹੋ ਰਹੀ।ਜਾਣਕਾਰ ਇਹ ਵੀ ਦਸਦੇ ਹਨ ਕਿ ਇਸਦੇ ਸੀਵਰੇਜ਼ ਦੇ ਪਾਣੀ ਦਾ ਕੁਨੈਕਸ਼ਨ ਗੂਰੂ ਕਾਲੋਨੀ ਦੇ ਨਾਲ ਜੋੜਿਆ ਹੋਇਆ ਹੈ।
ਪਰ ਨੇਤਾ ਲੋਕ ਇਸ ਮੁਦੇ ਤੇ ਕਿਉਂ ਨਹੀਂ ਬੋਲ ਰਹੇ ਹੈ ਨਾ ਕਮਾਲ ਦੀ ਗੱਲ ਅਗਲੀ ਕਿਸਤ ਚ ਇਸ ਕਾਲੋਨੀ ਤੇ ਨਜਾਇਜ਼ ਉਸਾਰੀ ਕਰਵਾਉਣ ਵਾਲੇ ਨੇਤਾ ਨੂੰ ਮਿਲੀ ਗਿਫ਼੍ਟ ਵਿਚ ਦੁਕਾਨ ਦਾ ਖੁਲਾਸਾ ਕੀਤਾ ਜਾਵੇਗਾ।



