ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਫਲੋਪ,ਨਹੀਂ ਚੱਲ ਰਹੀਆਂ ਈ ਮਸ਼ੀਨਾਂ

ਡਿਪੂ ਹੋਲਡਰ ਤੇ ਖਪਤਕਾਰਾਂ ਵਿੱਚ ਹੋ ਰਿਹਾ ਹੈ ਨਿਤ-ਦਿਨ ਟਕਰਾਵ।
ਜਲੰਧਰ (NIN NEWS, राजीव धामी): ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਅਧੀਨ ਗਰੀਬੀ ਰੇਖਾਂ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਨੂੰ ਕੋਰੋਨਾ ਮਹਾਮਾਰੀ ਦੇ ਚਲਦਿਆਂ 2 ਮਹੀਨਿਆਂ ਦੀ ਮੁਫ਼ਤ ਚ ਕੇਂਦਰ ਸਰਕਾਰ ਵਲੋਂ ਕਣਕ ਦੀ ਸਪਲਾਈ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋ ਖੋਲ੍ਹੇ ਗਏ ਰਾਸ਼ਨ ਡਿਪੁਆ ਰਾਂਹੀ ਦਿੱਤੀ ਜਾ ਰਹੀ ਹੈ ਕਣਕ ਪ੍ਰਤੀ ਮੈਂਬਰ 10kg ਦੇ ਹਿਸਾਬ ਨਾਲ ਖਪਤਕਾਰਾਂ ਨੂੰ ਵੰਡੀ ਜ਼ਾ ਰਹੀ ਹੈ।ਡਿਪੂ ਹੋਲਡਰਾਂ ਵਲੋਂ ਈ ਮਸ਼ੀਨਾਂ ਰਾਂਹੀ ਖਪਤਕਾਰਾਂ ਦੀਆਂ ਪਰਚਿਆਂ ਕਟਿਆ ਜ਼ਾ ਰਹੀਆਂ ਹਨ।ਮਸ਼ੀਨਾਂ ਨਾ ਚਲਣ ਕਾਰਨ ਖਪਤਕਾਰਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਸਮਾਜ ਸੇਵੀ ਅਤੇ ਹਿੰਦੁਸਤਾਨ ਮੇਘ ਸੈਨਾ ਦੇ ਉਪ ਪ੍ਰਮੁੱਖ ਦਿਨੇਸ਼ ਭਗਤ,ਮਹਿਲਾ ਪ੍ਰਮੁੱਖ ਜੀਵਨ ਪ੍ਰਭਾ ਨੇ ਆਖਿਆ ਕਿ ਲੋਕਾਂ ਦੀਆਂ ਸ਼ਿਕਾਇਤਾਂ ਆ ਰਹਿਆ ਹਨ ਕਿ ਡਿਪੁਆ ਤੇ ਮਸ਼ੀਨਾਂ ਅਕਸਰ ਬੰਦ ਆ ਰਹਿਆ ਹਨ।ਲੋਕ ਭਾਰੀ ਗਰਮੀ ਚ ਬੈਠਕੇ ਖਾਲੀ ਹਥਿ ਵਾਪਿਸ ਪਰਤ ਰਹੇ ਹਨ।ਵਿਭਾਗ ਨੂੰ ਤਰੁੰਤ ਖਰਾਬ ਮਸ਼ੀਨਾਂ ਨੂੰ ਠੀਕ ਕਰਵਾਉਣਾ ਚਾਹੀਦਾ ਹੈ ਤਾਂਕਿ ਭਾਰੀ ਗਰਮੀ ਵਿੱਚ ਖਪਤਕਾਰਾਂ ਨੂੰ ਨਿਰਾਸ਼ਾ ਦਾ ਸਾਮਣਾ ਨਾ ਕਰਨਾ ਪਵੇ ਇਸ ਸਬੰਧ ਵਿੱਚ ਜਿਲਾ ਕੰਟਰੋਲਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ।



