ਆਮ ਆਦਮੀ ਪਾਰਟੀ ਜਲੰਧਰ ਵਲੋਂ SC/ST ਸਕਾਲਰਸ਼ਿੱਪ ਘੋਟਾਲੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਅਤੇ ਸਾਧੂ ਧਰਮਸੋਤ ਦੇ ਵਿਰੋਧ ਵਿੱਚ 7 ਦਿਨ ਦੀ ਭੁਖ ਹੜਤਾਲ।
ਜਲੰਧਰ(NIN NEWS): ਅੱਜ ਆਮ ਆਦਮੀ ਪਾਰਟੀ ਜਲੰਧਰ ਵਲੋਂ SC/ST ਸਕਾਲਰਸ਼ਿੱਪ ਘੋਟਾਲੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਅਤੇ ਸਾਧੂ ਧਰਮਸੋਤ ਦੇ ਵਿਰੋਧ ਵਿੱਚ 7 ਦਿਨ ਦੀ ਭੁਖ ਹੜਤਾਲ ਡੀ ਸੀ ਦਫਤਰ ਦੇ ਸਾਹਮਣੇ ਪੁੱਡਾ ਕੰਪਲੈਕਸ ਵਿਖੇ ਆਗਾਜ਼ ਕੀਤਾ ਗਿਆ।ਇਸ ਮੌਕੇ ਤੇ ਜ਼ਿਲਾ ਇੰਚਾਰਜ ਐਸ ਸੀ ਵਿੰਗ ਜਲਾਲ ਪੂਰੀ ਅਤੇ ਉਪ ਪ੍ਰਧਾਨ ਬਲਵੰਤ ਭਾਟੀਆ ਨੇ ਕਿਹਾ ਇਹ ਹੜਤਾਲ ਅਗਲੇ ਸਤਾਂ ਦਿਨਾਂ ਤਕ ਲੜੀਵਾਰ ਜਾਰੀ ਰਹੇਗੀ ਅਤੇ ਇਹ ਸੰਘਰਸ਼ ਉਸ ਵੇਲੇ ਤਕ ਜਾਰੀ ਰਹੇਗਾ ਜਦੋਂ ਤਕ ਦਲਿਤ ਵਿਦਿਆਰਥੀਆਂ ਨੂੰ ਉਨਾਂ ਦੇ ਰੋਲੇ ਨੰਬਰ ਅਤੇ ਡਿਗਰੀਆਂ ਨਹੀਂ ਮਿਲਦੀਆਂ।
ਡਾਕਟਰ ਸ਼ਿਵ ਦਯਾਲ ਮਾਲੀ ਉਪ ਪ੍ਰਧਾਨ ਐਸ ਸੀ ਵਿੰਗ ਪੰਜਾਬ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 46 ਦੇ ਤਹਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਤਹਿਤ ਦਲਿਤ ਵਿਦਿਆਰਥੀ ਉਚੇਰੀ ਸਿੱਖਿਆ ਵਾਸਤੇ ਕਾਨੂੰਨ ਲਾਭ ਪਾਤਰ ਹਨ, ਲਗਭਗ ਦੋ ਲੱਖ ਵਿਦਿਆਰਥੀਆਂ ਦਾ ਰੋਲ ਨੰਬਰ ਨਾ ਮਿਲਣ ਕਰਕੇ ਵਿਦਿਅਕ ਭਵਿੱਖ ਖਤਰੇ ਵਿਚ ਪੈ ਗਿਆ ਹੈ, ਪੰਜਾਬ ਸਰਕਾਰ ਨੂੰ ਚੁਣੌਤੀ ਦੇਂਦੀਆਂ ਡਾਕਟਰ ਮਾਲੀ ਨੇ ਕਿਹਾ ਆਉਣ ਸਮੇਂ ਵਿੱਚ ਇਸ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਤੇ ਡਾਕਟਰ ਮਾਲੀ, ਜਲਲਪੁਰੀ ਅਤੇ ਭਾਟੀਆ ਨੇ ਕਿਹਾ ਕਿ ਸਰਕਾਰ ਦੇ ਘੁਟਾਲੇ ਦਿਨੋ ਦਿਨ ਉਜਾਗਰ ਹੋ ਰਹੇ ਹਨ, ਸਰਕਾਰ ਨੇ 2017 ਦੇ ਕੀਤੇ ਵਾਦੀਆਂ ਨੂੰ ਨਾ ਪੂਰਾ ਕੀਤਾ ਹੈ ਅਤੇ ਦਲਿਤ ਸਮਾਜ ਦੇ ਵਾਦੀਆਂ ਨੂੰ ਨਾ ਪੂਰਾ ਕਰਕੇ ਵਿਤਕਰਾ ਕੀਤਾ ਹੈ ਅਤੇ ਇਨਾਂ ਨੇਤਾਵਾਂ ਨੇ ਕਿਹਾ 2022 ਦੇ ਵਿਧਾਨਸਭਾ ਚੋਣਾਂ ਵਿੱਚ ਦਲਿਤ ਸਮਾਜ ਮੌਜੂਦਾ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦੇਵੇਗਾ।
ਇਸ ਮੌਕੇ ਤੇ ਪੰਜਾਬ ਮਹਿਲਾ ਵਿੰਗ ਪ੍ਰਧਾਨ ਰਾਜਵਿੰਦਰ ਕੌਰ,ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਸੋਢੀ, ਉਪ ਪ੍ਰਧਾਨ ਹਰਚਰਨ ਸਿੰਘ ਸੰਧੂ, ਦੋਆਬਾ ਪ੍ਰਧਾਨ ਹਰਮਿੰਦਰ ਬਖਸ਼ੀ, ਦਰਸ਼ਨ ਭਗਤ ਉਪ ਪ੍ਰਧਾਨ ਐਸ ਸੀ ਵਿੰਗ ਪੰਜਾਬ, ਪ੍ਰਿੰਸੀਪਲ ਪ੍ਰੇਮ ਕੁਮਾਰ ਪ੍ਰਧਾਨ ਦਿਹਾਤੀ,ਜ਼ਿਲਾ ਸਕੱਤਰ ਸੁਭਾਸ਼ ਸ਼ਰਮਾ,ਡਾਕਟਰ ਜਸਵੀਰ ਸਿੰਘ, ਸੁਭਾਸ਼ ਪ੍ਰਭਾਕਰ,ਰਾਜਨ ,ਲਕੀ ਅਟਵਾਲ,ਗੁਰਨਾਮ ਸਿੰਘ,ਪਰਮਪ੍ਰੀਤ, ਅਮਿਤ ਭਗਤ, ਰਮਨ,ਕੀਮਤੀ ਭਗਤ, ਦਵਿੰਦਰ ਕੁਮਾਰ, ਜਗਜੀਤ ਸਿੰਘ ਗੋਲਡੀ, ਚਰਨਜੀਤ ਚੰਨੀ, ਡਾਕਟਰ ਸੰਜੀਵ, ਪੁਨੀਤ ਵਰਮਾ, ਡਾਕਟਰ ਬੱਬਰ, ਨੀਰਜ ਮਿੱਤਲ, ਵਿਜੈ ਪਾਲ ਯਾਦਵ ਅਤੇ ਹਰਬੰਸ ਯਾਦਵ ਮੌਜੂਦ ਸਨ।